ਫਿਰੋਜ਼ਪੁਰ ਦੇ ਕਸਬਾ ਜੀਰਾ ਵਿਚ ਭਿਆਨਕ ਹਾਦਸਾ ਵਾਪਰ ਗਿਆ ਜਿਥੇ ਪੁੱਤ ਦੀ ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਦਾ ਵੀ ਐਕਸੀਡੈਂਟ ਹੋ ਗਿਆ ਜਿਸ ਵਿਚ ਮ੍ਰਿਤਕ ਦੀ ਚਾਚੀ ਦੀ ਜਾਨ ਚਲੀ ਗਈ ਹੈ ਤੇ ਇਸ ਤੋਂ ਇਲਾਵਾ 5 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸਿਵਲ ਹਸਪਤਾਲ ਜੀਰਾ ਭਰਤੀ ਕਰਵਾਇਆ ਗਿਆ ਹੈ। 
ਇਹ ਵੀ ਪੜ੍ਹੋ :
ਮ੍ਰਿਤਕ ਦਾ ਨਾਂ ਮਨਜਿੰਦਰ ਹੈ ਤੇ ਉਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰ ਵਾਲੇ ਬੀਤੀ ਰਾਤ ਲਗਭਗ 8 ਵਜੇ ਸਰਕਾਰੀ ਹਸਪਤਾਲ ਜੀਰਾ ਤੋਂ ਐਂਬੂਲੈਂਸ ਵਿਚ ਘਰ ਜਾ ਰਹੇ ਸਨ। ਜਦੋਂ ਉਹ ਜੀਰਾ ਨੇੜੇ ਪਿੰਡ ਮਾਹੀਆਂ ਵਾਲਾ ਕਲਾਂ ਕੋਲ ਪਹੁੰਚੇ ਦਾਂ ਉਲਟੀ ਦਿਸ਼ਾ ਤੋਂ ਆ ਰਹੀ ਸਵਿਫਟ ਕਾਰ ਨਾਲ ਟਕਰਾ ਕੇ ਐਂਬੂਲੈਂਸ ਪਲਟ ਗਈ। ਹਾਦਸੇ ਵਿਚ ਪਿੰਡ ਨੀਲੇਵਾਲਾ ਵਾਸੀ ਕਿਰਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























