ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਰਾਜੇਸ਼ਵਰੀਬੇਨ 60ਸਾਲ ਦੀ ਸੀ ਤੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਭੈਣ ਦੇ ਦੇਹਾਂਤ ਦੇ ਬਾਅਦ ਗੁਜਰਾਤ ਵਿਚ ਤੈਅ ਆਪਣੇ ਅੱਜ ਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਾਜੇਸ਼ਵਰੀਬੇਨ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਤੇ ਮੁੰਬਈ ਦੇ ਇਕ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਿਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ। ਰਾਜੇਸ਼ਵਰੀਬੇਨ ਦਾ ਅੰਤਿਮ ਸਸਕਾਰ ਥਲਤੇਜ ਸ਼ਮਸ਼ਾਨ ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਪੁਲਿਸ ਤੇ ਆਬਕਾਰੀ ਵਿਭਾਗ ਨੇ ਮਾਰਿਆ ਛਾਪਾ, ਜ਼ਮੀਨ ‘ਚ ਲੁਕਾ ਕੇ ਰੱਖੀ 500 ਲੀਟਰ ਲਾਹਣ ਬਰਾਮਦ
ਦੱਸ ਦੇਈਏ ਕਿ ਸ਼ਾਹ ਗਾਂਧੀਨਗਰ ਲੋਕ ਸਭਾ ਖੇਤਰ ਦੀ ਅਗਵਾਈ ਕਰ ਰਹੇ ਹਨ। ਉਹ ਭਾਜਪਾ ਸਮਰਥਕਾਂ ਦੇ ਨਾਲ ਮਕਰ ਸਕ੍ਰਾਂਤੀ ਮਨਾਉਣ ਲਈ ਐਤਵਾਰ ਤੋਂ ਹੀ ਅਹਿਮਦਾਬਾਦ ਵਿਚ ਸਨ। ਉਨ੍ਹਾਂ ਨੇ ਅੱਜ ਬਨਾਸਕਾਂਠਾ ਤੇ ਗਾਂਧੀਨਗਰ ਜ਼ਿਲ੍ਹਿਆਂ ਵਿਚ 2 ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”