amitabh instagram post life:ਬਾਲੀਵੁੱਡ ਮੇਗਾ ਸਟਾਰ ਅਮਿਤਾਭ ਬੱਚਨ ਆਪਣੀਆ ਪੋਸਟਾਂ ਨੂੰ ਲੈ ਕੇ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ। ਕਦੇ ਮਜ਼ਾਕੀਆਂ ਤਾਂ ਕਦੇ ਗੁੱਸੇ ‘ਚ, ਉਹ ਆਪਣੀ ਰਾਏ ਤੇ ਦਿਲ ਦੀਆਂ ਗੱਲਾਂ ਅਕਸਰ ਹੀ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।ਇੱਕ ਵਾਰ ਫਿਰ ਅਮਿਤਾਭ ਬੱਚਨ ਨੇ ਇਸ ਅਸਥਾਈ ਜ਼ਿੰਦਗੀ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਹੈ। ਅਮਿਤਾਭ ਬੱਚਨ ਨੇ ਲਿਖਿਆ ਦੋ ਦਿੰਦਾ ਇਹ ਮੇਲਾ ਹੈ… ਦੋ ਦਿਨ ਦਾ… ਆਉਣਾ ਹੈ ਜਾਣਾ ਹੈ ਜੀਵਨ ਚੱਲਦੇ ਜਾਣਾ ਹੈ। ਦੋ ਲਾਈਨਾਂ ਦੇ ਮਾਧਿਅਮ ਨਾਲ ਅਮਿਤਾਭ ਕੋਈ ਗਾਣਾ ਨਹੀਂ ਬਲਕਿ ਇਸ ਅਸਥਾਈ ਜੀਵਨ ਦੇ ਵੱਲ ਇਸ਼ਾਰਾ ਕਰ ਰਹੇ ਹਨ। ਉਹ ਆਪਣੇ ਸ਼ਬਦਾਂ ਦੇ ਜ਼ਰੀਏ ਜ਼ਿੰਦਗੀ ਅਤੇ ਮੌਤ ਦੇ ਚੱਕਰ ਨੂੰ ਸਮਝਾ ਰਹੇ ਹਨ। ਜਿਸ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ।
ਅਮਿਤਾਭ ਬੱਚਨ ਨੇ ਇਸੇ ਨਾਲ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਜਵਾਨੀ ਦੇ ਦਿਨਾਂ ਤੋਂ ਲੈ ਕੇ ਬੁਢਾਪੇ ਤੱਕ ਦੀਆਂ ਦੋ ਤਸਵੀਰਾਂ ਹਨ। ਇਹ ਵੀ ਇਹ ਇਸ਼ਾਰਾ ਕਰ ਰਹੇ ਹਨ ਕਿ ਜ਼ਿੰਦਗੀ ਟੈਂਪਰੇਰੀ ਹੈ। ਇਹ ਇੰਸਾਨ ਲਈ ਰੁਕਦੀ ਨਹੀੰ, ਅੰਗੇ ਵੱਧਦੀ ਹੀ ਜਾਂਦੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲਾਕਡਾਊਨ ਦੀ ਵਜ੍ਹਾ ਨਾਲ ਸ਼ਹਿਰਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਦੀ ਮਦਦ ਦੇ ਲਈ ਕਈ ਸਿਤਾਰੇ ਅੱਗੇ ਆਏ ਹਨ। ਇਸੇ ਵਿੱਚ ਹੁਣ ਹਿੰਦੀ ਸਿਨੇਮਾ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਵੱਡਾ ਕਦਮ ਚੁੱਕਿਆ ਹੈ। ਪ੍ਰਵਾਸੀਆਂ ਦੇ ਲਈ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਆਫਿਸ ਐਬੀ ਕਾਰਪੋਰੇਸ਼ਨ ਲਿਮੀਟਡ ਦੇ ਵੱਲੋਂ ਮੁੰਬਈ ਤੋਂ 10 ਬੱਸਾਂ ਯੂਪੀ ਦੇ ਲਈ ਰਵਾਨਾ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਮੁੰਬਈ ਦੇ ਹਾਜੀ ਅਲੀ ਜੂਸ ਸੈਂਟਰ ਤੋਂ ਉੱਤਰ ਪ੍ਰਦੇਸ਼ ਦੇ ਲਈ ਦਸ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ।
ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਯਾਦਵ ਨਾਲ ਮਿਲ ਸਾਰਾ ਇੰਤਜ਼ਾਮ ਕੀਤਾ ਹੈ। ਇਹ ਨੇਕ ਕੰਮ ਮਾਹਿਮ ਦਰਗਾਹ ਟਰੱਸਟ ਅਤੇ ਹਾਜੀ ਅਲੀ ਟਰੱਸਟ ਵੱਲੋਂ ਮਿਲਕੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਪਰਵਾਸੀਆਂ ਨੂੰ ਉੱਤਰ ਪ੍ਰਦੇਸ਼ ਵਿੱਚ ਅਲੱਗ ਅਲੱਗ ਜਗ੍ਹਾ ‘ਤੇ ਛੱਡਿਆ ਜਾਵੇਗਾ। ਤਸਵੀਰ ਵਿੱਚ ਸਾਰੇ ਪ੍ਰਵਾਸੀ ਬੱਸ ਵਿੱਚ ਬੈਠੇ ਨਜ਼ਰ ਆ ਰਹੇ ਹਨ। ਇਹਨਾਂ ਸਾਰਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ।