ਰੇਲ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਚੰਗੀ ਖਬਰ ਹੈ। ਰੇਲ ਵਿਭਾਗ ਜਲਦ ਹੀ ਦਿੱਲੀ-ਅੰਮ੍ਰਿਤਸਰ ਵਿਚਾਲੇ ਬੁਲੇਟ ਟ੍ਰੇਨ ਸ਼ੁਰੂ ਕਰਨ ਜਾ ਰਿਹਾ ਹੈ। ਇਸ ਪ੍ਰਾਜੈਕਟ ਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲ ਗਈ ਹੈ। ਟ੍ਰੇਨ ਚੱਲਣ ਨਾਲ ਮਹਿਜ਼ 2 ਘੰਟਿਆਂ ਦੇ ਵਿਚ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ ਸਫਰ ਪੂਰਾ ਹੋ ਜਾਵੇਗਾ।
ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਸਿਰਫ 2 ਘੰਟਿਆਂ ਵਿੱਚ ਪੂਰੀ ਹੋ ਜਾਏਗੀ। ਇਸ ਦੀ ਅਧਿਕਤਮ ਸਪੀਡ 350 ਕਿਮੀ/ਘੰਟਾ ਅਤੇ ਔਸਤ ਸਪੀਡ 250 ਕਿਮੀ/ਘੰਟਾ ਹੋਵੇਗੀ। ਇੱਕ ਵਾਰ ਵਿੱਚ 750 ਯਾਤਰੀ ਇਸ ਵਿੱਚ ਸਫਰ ਕਰ ਸਕਣਗੇ। ਇਸ ਪ੍ਰਾਜੈਕਟ ਵਿਚ ਪੰਜਾਬ ਤੇ ਹਰਿਆਣਾ ਦੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ।
- ਇਹ ਟ੍ਰੇਨ 61,000 ਕਰੋੜ ਰੁਪਏ ਦੀ ਅੰਦਾਜ਼ਿਤ ਲਾਗਤ ਨਾਲ ਬਣੇਗੀ। ਇਸ ਟ੍ਰੇਨ ਦੀ ਲੰਬਾਈ 465 ਕਿਲੋਮੀਟਰ ਹੋਵੇਗੀ ਤੇ ਟ੍ਰੇਨ ਦਾ ਰੂਟ ਕੁਝ ਇਸ ਤਰ੍ਹਾਂ ਹੋਵੇਗਾ।
- ਦਿੱਲੀ
- ਬਹਾਦਰਗੜ
- ਝੱਜਰ
- ਸੋਨੀਪਤ
- ਪਾਣੀਪਤ
- ਕਰਨਾਲ
- ਕੁਰੂਕਸ਼ੇਤਰ
- ਅੰਬਾਲਾ
- ਚੰਡੀਗੜ੍ਹ
- ਲੁਧਿਆਣਾ
- ਜਲੰਧਰ
- ਅੰਮ੍ਰਿਤਸਰ
ਆਮ ਤੌਰ ‘ਤੇ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਿਚ 67 ਘੰਟੇ ਲੱਗਦੇ ਹਨ ਪਰ ਬੁਲੇਟ ਟ੍ਰੇਨ ਇਹ ਸਫਰ ਸਿਰਫ 2 ਘੰਟਿਆਂ ਵਿਚ ਪੂਰਾ ਕਰ ਦੇਵੇਗੀ। ਇਸ ਟ੍ਰੇਨ ਸਭ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਤੇ ਰੋਜ਼ਾਨਾ ਸਫਰ ਕਰਨ ਵਾਲੇ ਨੌਕਰੀਪੇਸ਼ਾ ਲੋਕਾਂ ਨੂੰ ਇਸ ਟ੍ਰੇਨ ਦੇ ਚੱਲਣ ਨਾਲ ਕਾਫੀ ਫਾਇਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
