ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਟ੍ਰੇਨ ਵਿਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਬਾਬਤ ਜਿਵੇਂ ਹੀ ਜਾਣਕਾਰੀ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਕਾਫੀ ਸਖਤ ਹੋ ਗਿਆ। ਇਕ-ਇਕ ਡੱਬੇ ਦੀ ਚੈਕਿੰਗ ਕੀਤੀ ਗਈ। ਸੁਰੱਖਿਆ ਏਜੰਸੀ ਵੱਲੋਂ ਸ਼ੱਕ ਜਤਾਇਆ ਗਿਆ। ਅੰਬਾਲਾ ਸਟੇਸ਼ਨ ‘ਤੇ ਗੱਡੀ ਨੂੰ ਰੋਕਿਆ ਗਿਆ ਤੇ ਯਾਤਰੀਆਂ ਨੂੰ ਟ੍ਰੇਨ ਵਿਚੋਂ ਕੱਢ ਕੇ ਇਕ-ਇਕ ਕੋਨਾ ਚੈੱਕ ਕੀਤਾ ਗਿਆ।
ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਟ੍ਰੇਨ ਵਿਚ ਕੁਝ ਹੈ ਤਾਂ ਡੌਗ ਸੁਕਐਡ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਹਰਕਤ ਵਿਚ ਆਈ ਤੇ ਵੱਡੀ ਗਿਣਤੀ ਵਿਚ ਅਧਿਕਾਰੀ ਉਥੇ ਪਹੁੰਚੇ ਤੇ ਉਨ੍ਹਾਂ ਵੱਲੋਂ ਪੂਰੀ ਟ੍ਰੇਨ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਟੀਮ ਇੰਡੀਆ ’ਚ ਹੋਈ ਸਿਲੈਕਟ, ਏਸ਼ੀਆ ਪੈਸੀਫਿਕ ਪੈਡਲ ਕੱਪ ’ਚ ਲਵੇਗੀ ਹਿੱਸਾ
ਦੱਸ ਦੇਈਏ ਕਿ ਅੰਬਾਲਾ ਪੁਲਿਸ, ਬੰਬ ਨਿਰੋਧਕ ਦਸਤਾ, ਆਰਪੀਐੱਫ ਤੇ ਜੀਆਰਪੀ ਦੀਆਂ ਟੀਮਾਂ ਨੇ ਲਗਭਗ ਡੇਢ ਘੰਟੇ ਤੱਕ ਟ੍ਰੇਨ ਦੀ ਤਲਾਸ਼ੀ ਲਈ। ਟ੍ਰੇਨ ਸਵੇਰੇ 4.55 ਵਜੇ ਅੰਮ੍ਰਿਤਸਰ ਤੋਂ ਨਿਕਲੀ ਸੀ ਤੇ ਤੈਅ ਸਮੇਂ 8.31 ਵਜੇ ਅੰਬਾਲਾ ਪਹੁੰਚੀ। ਇਸੇ ਦੌਰਾਨ ਸੁਰੱਖਿਆ ਜਾਂਚ ਏਜੰਸੀਆਂ ਨੇ ਟ੍ਰੇਨ ਵਿਚ ਕੁਝ ਹੋਣ ਦਾ ਖਦਸ਼ਾ ਪ੍ਰਗਟਾਇਆ ਤੇ ਇਸੇ ਦੇ ਚੱਲਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਟ੍ਰੇਨ ਦੀ ਚੈਕਿੰਗ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























