ਪੰਜਾਬ ਪੁਲਿਸ ਨੇ 24 ਘੰਟਿਆਂ ਵਿਚ ਤੀਜਾ ਐਨਕਾਊਂਟਰ ਕੀਤਾ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਠਭੇੜ ਵਿਚ 2 ਹਥਿਆਰਬੰਦ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਾਰਵਾਈ ਦੌਰਾਨ ਮੁਲਜ਼ਮਾਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬ ਵਿਚ ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂਇਕ ਮੁਲਜ਼ਮ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਭੇਜਿਆ ਗਿਆ।
ਦੱਸ ਦੇਈਏ ਕਿ 14 ਨਵੰਬਰ ਨੂੰ ਮਕਬੂਲਪੁਰਾ ਖੇਤਰ ਵਿਚ ਇਕ ਮਹਿਲਾ ਨੂੰ ਬੰਦੂਕ ਦੀ ਨੋਕ ‘ਤੇ ਲੁੱਟਿਆ ਗਿਆ ਸੀ। ਇਸੇ ਮਾਮਲੇ ਵਿਚ ਐਕਸ਼ਨ ਲੈਂਦੇ ਹੋਏ ਪੁਲਿਸ ਨੇ ਅੱਜ ਮੁਲਜ਼ਮਾਂ ਨੂੰ ਫੜਨ ਲਈ ਨਾਕੇਬੰਦੀ ਕੀਤੀ ਜਿਸ ਦੇ ਬਾਅਦ ਦੋਵਾਂ ਨੂੰ ਫੜ ਲਿਆ ਗਿਆ। ਪੁਲਿਸ ਨੇ ਛਾਣਬੀਣ ਕਰਕੇ ਦੋ ਮੁਲਜ਼ਮਾਂ ਜਸਕੀਰਤ ਸਿੰਘ ਤੇ ਅਨਮੋਲ ਬੂਟਾ ਨੂੰ ਫੜਿਆ ਸੀ।
ਇਹ ਵੀ ਪੜ੍ਹੋ : MP ਅੰ.ਮ੍ਰਿ/ਤ.ਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਏਅਰਪੋਰਟ ‘ਤੇ ਰੋਕਿਆ, ਕੈਨੇਡਾ ਜਾ ਰਹੇ ਸਨ ਬਲਵਿੰਦਰ ਕੌਰ
ਜਾਂਚ ਵਿਚ ਖੁਲਾਸਾ ਹੋਇਆ ਕਿ ਜਸਕੀਰਨ ਨੇ ਘਟਨਾ ਵਿਚ ਇਸਤੇਮਾਲ ਕੀਤੀ ਗਈ ਆਸਟ੍ਰੀਆ ਮੇਡ ਗਲਾਕ ਪਿਸਤੌਲ ਲੁਕਾਈ ਸੀ। ਜਦੋਂ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਲਈ ਮੁਲਜ਼ਮ ਦੀ ਦੱਸੀ ਥਾਂ ‘ਤੇ ਪਹੁੰਚੀ ਤਾਂ ਜਸਕੀਰਤ ਸਿੰਘ ਨੇ ਅਚਾਨਕ ਲੁਕਾਈ ਹੋਈ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਟੀਮ ਨੂੰ ਬਚਾਉਂਦੇ ਹੋਏ SHO ਮਕਬੂਲਪੁਰਾ ਨੇਜਵਾਬੀ ਕਾਰਵਾਈ ਕੀਤੀ ਜਿਸ ਵਿਚ ਮੁਲਜ਼ਮ ਦੇ ਪੈਰ ਵਿਚ ਗੋਲੀ ਲੱਗੀ। ਪੁਲਿਸ ਨੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ। ਸੀਪੀ ਭੁੱਲਰ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ ਤੇ ਪੰਜਾਬ ਪੁਲਿਸ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
























