ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਇਕ ਹੋਰ ਵੱਡੇ ਬਦਮਾਸ਼ ਦਾ ਐਨਕਾਊਂਟਰ ਹੋਇਆ ਹੈ। ਹਥਿਆਰ ਰਿਕਵਰੀ ਲਈ ਇਸ ਬਦਮਾਸ਼ ਨੂੰ ਲਿਆਂਦਾ ਗਿਆ ਸੀ ਪਰ ਇਸ ਨੇ ਮੌਕਾ ਦੇਖ ਕੇ ਪੁਲਿਸ ‘ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਮੁਲਜ਼ਮ ਜ਼ਖਮੀ ਹੋ ਗਿਆ।
ਬੀਤੇ ਦਿਨੀਂ ਅੰਮ੍ਰਿਤਸਰ ਵਿਚ ਇਕ ਟਾਇਰਾਂ ਵਾਲੀ ਦੁਕਾਨ ‘ਤੇ ਫਾਇਰ ਹੋਇਆ ਸੀ, ਜਿਸ ਮਗਰੋਂ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਉਸ ਕੋਲੋਂ ਹਥਿਆਰ ਰਿਕਵਰੀ ਕਰਵਾਉਣਾ ਚਾਹੁੰਦੀ ਸੀ ਜਿਸ ਲਈ ਪੁਲਿਸ ਨੂੰ ਸਨਸਿਟੀ ਬਟਾਲਾ ਰੋਡ ਦੀ ਬੈਕਸਾਈਡ ‘ਤੇ ਲੈ ਕੇ ਆਈ ਸੀ ਤਾਂ ਜੋ ਹਥਿਆਰ ਰਿਕਵਰ ਕੀਤਾ ਜਾ ਸਕੇ। ਇਸੇ ਦੌਰਾਨ ਮੁਲਜ਼ਮ ਨੇ ਪੁਲਿਸ ‘ਤੇ ਫਾਇਰ ਕੀਤਾ ਤੇ ਜਵਾਬੀ ਕਾਰਵਾਈ ਵਿਚ ਮੁਲਜ਼ਮ ਜਖਮੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























