ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 20 ਦਸੰਬਰ ਨੂੰ ਇਕ ਪ੍ਰਾਈਵੇਟ ਬੈਂਕ ਵਿਚ ਚੋਰੀ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਬੈਂਕ ਤੋਂ ਲੱਖਾਂ ਰੁਪਏ ਲੁੱਟ ਲਏ ਸਨ। ਚੋਰੀ ਦੇ ਬਾਅਦ ਮੁਲਜ਼ਮਾਂ ਨੇ ਆਪਣੇ-ਆਪਣੇ ਸ਼ੌਕ ਪੂਰੇ ਕਰਨ ਲਈ ਘੋੜੀ, ਟਰਾਲੀ ਤੇ ਫੋਨ ਖਰੀਦ ਲਿਆ। ਪੁਲਿਸ ਨੇ ਇਹ ਸਾਮਾਨ ਵਾਪਸ ਕਰਵਾ ਕੇ ਪੈਸੇ ਰਿਕਵਰ ਕੀਤੇ ਤੇ ਮੁਲਜ਼ਮਾਂ ਨੂੰ ਫੜ ਲਿਆ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ 20 ਦਸੰਬਰ ਨੂੰ HDFC ਬੈਂਕ ਨਵਾਂ ਪਿੰਡ ਜੰਡਿਆਲਾ ਵਿਚ ਪਿਸਤੌਲ ਦੀ ਨੋਕ ‘ਤੇ 3,96,340 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿਚ ਐੱਸਪੀ ਹਰਿੰਦਰ ਸਿੰਘ ਗਿੱਲ, ਮੁੱਖ ਅਧਿਕਾਰੀ ਥਾਣਾ ਜੰਡਿਆਲਾ ਦੀ ਅਗਵਾਈ ਵਿਚ ਐੱਚਡੀਐੱਫਸੀ ਬੈਂਕ ਮੈਨੇਜਰ ਦੀ ਸ਼ਿਕਾਇਤ ‘ਤੇ 309 (2) ਬੀਐੱਨਐੱਸ, 25 ਆਮਰਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਬਾਅਦ ਸੀਆਈਏ ਸਟਾਫ ਤੇ ਜੰਡਿਆਲਾ ਪੁਲਿਸ ਸਟੇਸ਼ਨ ਦੀਆਂ ਵੱਖ-ਵੱਖ ਟੀਮਾਂ ਨੇ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਾ ਪਤਾ ਲਗਾਇਆ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਨਾ ਸਿਰਫ ਸੀਸੀਟੀਵੀ ਕੈਮਰੇ ਖੰਗਾਲੇ ਗਏ ਸਗੋਂ ਟੈਕਨੀਕਲ ਟੀਮ ਦੀ ਵੀ ਸਪੋਰਟ ਲਈ ਗਈ ਜਿਸ ਦੇ ਬਾਅਦ ਲਵਪ੍ਰੀਤ ਸਿੰਘ ਵਾਸੀ ਪਿੰਡ ਸਰਹਾਲੀ ਖੁਰਦ ਜ਼ਿਲ੍ਹਾ ਤਰਨਤਾਰਨ ਤੇ ਗੁਰਨੂਰ ਸਿੰਘ ਵਾਸੀ ਪਿੰਡ ਕੱਲਾ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵੇਂ ਮੁਲਜ਼ਮਾਂ ਦੇ ਕਬਜ਼ੇ ਤੋਂ 1 ਲੱਖ ਰੁਪਏ ਨਕਦ, 32 ਬੋਰ ਦਾ ਇਕ ਰਿਵਾਲਵਰ, ਪੰਜ ਜ਼ਿੰਦਾ ਕਾਰਤੂਸ, ਇਕ ਫੋਰਡ ਫਿਗੋ ਗੱਡੀ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁੱਛਗਿਛ ਵਿਚ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਤਾਂ ਕਿ ਇਨ੍ਹਾਂ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਸਕੇ। ਨਾਲ ਹੀ ਇਨ੍ਹਾਂ ਦੋਵੇਂ ਅਪਰਾਧੀਆਂ ਦੇ ਪਿੱਛੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਕੋਦਰ : ਦਿਲ ਦਹਿ.ਲਾ ਦੇਣ ਵਾਲੀ ਵਾਰ/ਦਾਤ, ਪਤਨੀ ਨੇ ਪ੍ਰੇਮੀ ਤੋਂ ਕਰਵਾਇਆ ਪਤੀ ਦਾ ਕਤ.ਲ, ਦੋਵੇਂ ਗ੍ਰਿਫਤਾਰ
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੈਂਕ ਤੋਂ ਲੁੱਟੇ ਪੈਸਿਆਂ ਨਾਲ ਆਪਣੇ ਸ਼ੌਕ ਪੂਰੇ ਕੀਤੇ ਤੇ ਘੋੜੀ, ਟਰਾਲੀ ਤੇ ਮੋਬਾਈਲ ਫੋਨ ਖਰੀਦ ਲਿਆ। ਦੂਜੇ ਪਾਸੇ ਕੁਝ ਪੈਸੇ ਉਨ੍ਹਾਂ ਨੇ ਬੈਂਕ ਵਿਚ ਠੇਕਾ ਦੇਣ ਲਈ ਜਮ੍ਹਾ ਕਰਵਾਏ ਗਏ ਸਨ ਜਿਸ ਨੂੰ ਬੈਂਕ ਨੂੰ ਲਿਖ ਕੇ ਦਿੱਤਾ ਹੈ ਕਿ ਉਹ ਫ੍ਰੀਜ ਕਰ ਲਿਆ ਜਾਵੇ। ਲਵਪ੍ਰੀਤ ਨੇ 1 ਲੱਖ 20000 ਦੀ ਘੋੜੀ ਖਰੀਦੀ ਗਈ ਦੂਜੇ ਪਾਸੇ ਦੂਜੇ ਮੁਲਜ਼ਮ ਨੇ 50,000 ਦੀ ਟਰਾਲੀ ਖਰੀਦੀ ਤੇ 20,00 ਰੁਪਏ ਦਾ ਫੋਨ ਖਰੀਦਿਆ ਤੇ 15,000 ਰੁਪਏ ਕਿਸੇ ਨੂੰ ਉਧਾਰ ਦਿੱਤੇ ਸਨ। ਪੁਲਿਸ ਮੁਤਾਬਕ ਮੁਲਜ਼ਮਾਂ ਤੋਂ ਸਾਰੇ ਪੈਸੇ ਬਰਾਮਦ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: