ਪੰਜਾਬ ਪੁਲਿਸ ਦੇ ਹੱਥ ਸਫਲਤਾ ਲੱਗੀ ਹੈ। ਪੁਲਿਸ ਨੇ ਅੰਮ੍ਰਿਤਸਰ ‘ਚ ਮੰਦਰ ‘ਤੇ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ। ਇਹ ਮੁਕਾਬਲਾ ਏਅਰਪੋਰਟ ਰੋਡ ‘ਤੇ ਹੋਟਲ ਕੋਲ ਹੋਇਆ ਹੈ। ਦੋਵੇਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਇਕ ਦੀ ਤਾਂ ਮੌਤ ਹੋ ਗਈ ਹੈ ਤੇ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ ਹੈ। ਪੁਲਿਸ ਨੇ ਇਸ ਮਾਮਲੇ ਨੂੰ 48 ਘੰਟਿਾਂ ਵਿਚ ਸੁਲਝਾ ਲਿਆ ਹੈ। ਮੁਕਾਬਲੇ ਵਿਚ ਮੁਲਜ਼ਮ ਗੁਰਸਿਦਕ ਦੀ ਮੌਤ ਹੋ ਗਈ ਹੈ।
ਮੌਕੇ ਉਤੇ ਸੀਨੀਅਰ ਅਧਿਕਾਰੀ ਪਹੁੰਚ ਗਏ ਹਨ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿਚ ਸਥਿਤ ਮੰਦਰ ਵਿਚ ਧਮਾਕਾ ਹੋਇਆ ਸੀ। ਸੀਸੀਟੀਵੀ ਤੋਂ ਸਾਫ ਪਤਾ ਲੱਗਾ ਸੀ ਕਿ ਹਮਲਾਵਰ ਬਾਈਕ ‘ਤੇ ਸਵਾਰ ਦੋ ਨੌਜਵਾਨ ਸਨ ਜਿਨ੍ਹਾਂ ਨੇ ਮੰਦਰ ‘ਤੇ ਬੰਬਨੁਮਾ ਚੀਜ਼ ਸੁੱਟ ਕੇ ਹਮਲਾ ਕੀਤਾ ਸੀ।
ਉਸੇ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪਹਿਲਾਂ ਪੁਲਿਸ ਨੇ ਬਦਮਾਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਦਮਾਸ਼ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਬਦਮਾਸ਼ ਦੇ ਪੈਰ ਵਿਚ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ। ਇਕ ਮੁਲਜ਼ਮ ਦੀ ਤਾਂ ਮੌਤ ਹੋ ਗਈ ਤੇ ਦੂਜੇ ਸਾਥੀ ਨੂੰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
