ਦੁੱਧ ਤੇ ਡੇਅਰੀ ਪ੍ਰੋਡਕਟ ਖੇਤਰ ਦੀ ਕੰਪਨੀ ਅਮੂਲ ਨੇ ਅੱਜ ਤੋਂ ਦੁੱਧ ਦੇ ਰੇਟਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵਧੇ ਹੋਏ ਰੇਟ ਦੇਸ਼ ਭਰ ਵਿਚ ਅੱਜ ਤੋਂ ਲਾਗੂ ਕੀਤੇ ਜਾਣਗੇ। ਕੰਪਨੀ ਨੇ ਕਿਹਾ ਕਿ ਜੂਨ 2024 ਦੇ ਬਾਅਦ ਤੋਂ ਦੁੱਧ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ।
ਪਿਛਲੇ ਸਾਲ ਅਮੂਲ ਨੇ ਗਾਹਕਾਂ ਨੂੰ ਰਾਹਤ ਦੇਣ ਲਈ ਲਗਭਗ 5 ਮਹੀਨੇ ਤੱਕ 1 ਲੀਟਰ ਤੇ 2 ਲੀਟਰ ਦੇ ਪੈਕ ‘ਤੇ ਕ੍ਰਮਵਾਰ 50ml ਤੇ 100ml ਵਾਧੂ ਦੁੱਧ ਮੁਫਤ ਦਿੱਤਾ ਸੀ। ਇਸ ਤੋਂ ਇਲਾਵਾ ਜਨਵਰੀ 2025 ਵਿਚ ਅਮੂਲ ਨੇ ਆਪਣੇ 1 ਲੀਟਰ ਪੈਕ ਦੀ ਕੀਮਤ 1 ਰੁਪਏ ਘਟਾ ਦਿੱਤੀ ਸੀ ਜਿਸ ਨਾਲ ਗਾਹਕਾਂ ਨੂੰ ਰਾਹਤ ਮਿਲੀ ਸੀ। 
ਇਹ ਵੀ ਪੜ੍ਹੋ : ਪਾਕਿ ਜਹਾਜ਼ਾਂ ਦੀ ਨੋ ਐਂਟਰੀ, ਮੋਦੀ ਸਰਕਾਰ ਦਾ ਵੱਡਾ ਫੈਸਲਾ, ਭਾਰਤ ਦਾ ਏਅਰਸਪੇਸ ਪਾਕਿਸਤਾਨ ਲਈ ਬੰਦ
ਕੰਪਨੀ ਨੇ ਕਿਹਾ ਕਿ ਕੀਮਤ ਵਾਧੇ ਦਾ ਮੁੱਖ ਕਾਰਨ 36 ਲੱਖ ਤੋਂ ਵੱਧ ਦੁੱਧ ਉਤਪਾਦਕਾਂ ਦੀ ਲਾਗਤ ਵਿਚ ਵਾਧਾ ਹੈ। ਅਮੂਲ ਦੇ ਸਾਰੇ ਮੈਂਬਰ ਯੂਨੀਅਨਾਂ ਨੇ ਬੀਤੇ ਇਕ ਸਾਲ ਵਿਚ ਕਿਸਾਨਾਂ ਨੂੰ ਦੁੱਧ ਦੇ ਬੇਹਤਰ ਰੇਟ ਦੇਣਾ ਸ਼ੁਰੂ ਕੀਤਾ ਹੈ।ਅਮੂਲ ਨੇ ਦੱਸਿਆ ਕਿ ਉਪਭੋਗਤਾਵਾਂ ਤੋਂ ਇਕਠੀ ਕੀਤੀ ਰਕਮ ਦਾ ਲਗਭਗ 80 ਫੀਸਦੀ ਹਿੱਸਾ ਸਿੱਧਾ ਦੁੱਧ ਉਤਪਾਦਕਾਂ ਨੂੰ ਵਾਪਸ ਕੀਤਾ ਜਾਂਦਾ ਹੈ। ਕੰਪਨੀ ਨੇ ਕਿਹਾ ਕਿ ਦੁੱਧ ਦੀ ਵਿਕਰੀ ਕੀਮਤ ਵਿਚ ਜਿੰਨਾ ਵਾਧਾ ਕੀਤਾ ਗਿਆ ਹੈ ਉਸ ਦਾ ਬਚਿਆ ਹਿੱਸਾ ਦੁੱਧ ਉਤਪਾਦਕਾਂ ਨੂੰ ਵਾਪਸ ਦਿੱਤਾ ਜਾਵੇਗਾ ਤੇਉਨ੍ਹਾਂ ਨੂੰ ਦੁੱਧ ਉਤਪਾਦਨ ਵਧਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
























