An Air Force fighter jet crashed : ਪੰਜਾਬ ਦੇ ਜ਼ਿਲਾ ਨਵਾਂਸ਼ਹਿਰ ਤੋਂ ਇੰਡੀਅਨ ਏਅਰਫੋਰਸ ਦਾ ਇਕ ਲੜਾਕੂ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ, ਇਸ ਹਾਦਸੇ ਵਿਚ ਜਹਾਜ਼ ਦਾ ਪਾਇਲਟ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ ਲਗਭਗ 11 ਵਜੇ ਨਵਾਂਸ਼ਹਿਰ ਦੇ ਪਿੰਡ ਚੂਹੜਪੁਰ ’ਚ ਵਾਪਰੀ, ਜਦੋਂ ਕਿਸੇ ਤਕਨੀਕੀ ਖਰਾਬੀ ਕਾਰਨ ਡਗਮਗਾਇਆ ਜਿਸ ਨਾਲ ਜਹਾਜ਼ ਨਵਾਂਸ਼ਹਿਰ ਦੇ ਪਿੰਡ ਚੂਹੜਪੁਰ ਦੇ ਖੇਤਾਂ ਵਿਚ ਆ ਡਿੱਗਾ। ਇਸ ਦੇ ਡਿੱਗਦੇ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਅੱਗ ਖੇਤਾਂ ਵਿਚ ਵੀ ਫੈਲ ਗਈ। ਸੂਤਰਾਂ ਮੁਤਾਬਕ ਭਾਵੇਂ ਹੈਲੀਕਾਪਟਰ ਦਾ ਪਾਇਲਟ ਕੁਝ ਜ਼ਖਮੀ ਜ਼ਰੂਰੀ ਹੋਇਆ ਹੈ ਪਰ ਉਂਝ ਉਹ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਪਾਇਲਟ ਨੂੰ ਜਦੋਂ ਜਹਾਜ਼ ਵਿਚ ਕਿਸੇ ਤਕਨੀਕੀ ਖਰਾਬੀ ਦਾ ਪਤਾ ਲੱਗਾ ਤਾਂ ਪਾਇਲਟ ਐਮ. ਕੇ. ਪਾਂਡੇ ਆਪਣਾ ਪੈਰਾਸ਼ੂਟ ਖੋਲ੍ਹ ਕੇ ਤੁਰੰਤ ਨਹਿਰ ਦੇ ਨੇੜੇ ਉਤਰ ਗਏ ਸਨ। ਚੰਗੀ ਕਿਸਮਤ ਨਾਲ ਇਹ ਜਹਾਜ਼ ਪਿੰਡ ਦੀ ਅਬਾਦੀ ਤੋਂ ਦੂਰ ਹੀ ਡਿੱਗਿਆ ਸੀ, ਜਿਸ ਨਾਲ ਕੋਈ ਵੱਡੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਦਸੇ ਦੇ ਸਮੇਂ ਕੁਝ ਮਜ਼ਦੂਰ ਵੀ ਖੇਤਾਂ ਵਿਚ ਕੰਮ ਕਰ ਰਹੇ ਸਨ, ਜੋਕਿ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਮਿਗ -29 ਹਵਾਈ ਜਹਾਜ਼ਾਂ ਦਾ ਸਕੁਐਡਰਨ ਜਿਸਦਾ ਇਹ ਹਵਾਈ ਜਹਾਜ਼ ਸੀ ਉਹ ਜਲੰਧਰ ਨੇੜੇ ਆਦਮਪੁਰ ਕਸਬੇ ਵਿੱਚ ਸਥਿਤ ਹੈ। ਹਵਾਈ ਜਹਾਜ਼ ਵਿਚ ਇਕ ਪਾਇਲਟ ਸੀ ਅਤੇ ਜਦੋਂ ਹਵਾਈ ਜਹਾਜ਼ ਦੇ ਕਰੈਸ਼ ਹੋਇਆ ਸੀ ਤਾਂ ਆਮ ਸੋਰਟੀ ਰੁਟੀਨ ਦੀ ਪਾਲਣਾ ਕੀਤੀ ਜਾ ਰਹੀ ਸੀ।