ਪਿਛਲੇ ਦਿਨੀ ਬਠਿੰਡਾ ਦੇ ਪਿੰਡ ਬਦਿਆਲਾ ਵਿਖੇ ਅਣਪਛਾਤੇ ਵਿਅਕਤੀ ਵੱਲੋਂ ਇੱਕ ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਬਜ਼ੁਰਗ ਜੋੜੇ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਬਜ਼ੁਰਗ ਵਿਅਕਤੀ ਦੇ ਛੋਟੇ ਭਰਾ ਵੱਲੋਂ ਹੀ ਕੀਤਾ ਗਿਆ ਹੈ। ਪੁਲਿਸ ਨੇ ਬਜ਼ੁਰਗ ਜੋੜੇ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਠਿੰਡਾ ਦੇ ਮਿੰਨੀ ਸੈਕਟਰੀਏਟ ਵਿਖੇ ਐੱਸ.ਐੱਸ.ਪੀ. ਅਮਨੀਤ ਕੌਂਡਲ ਵੱਲੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਪਿੰਡ ਬਦਿਆਲਾ ਵਿਖੇ ਇੱਕ ਬਜ਼ੁਰਗ ਜੋੜੇ ਦਾ ਕਤਲ ਹੋਇਆ ਸੀ। ਉਸ ਦੇ ਵਿੱਚ ਉਹਨਾਂ ਦਾ ਛੋਟਾ ਭਰਾ ਹੀ ਇਹਨਾਂ ਦੋਨਾਂ ਦਾ ਕਤਲ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਦਾ ਆਪਸ ਵਿੱਚਚੱਲ ਰਿਹਾ ਸੀ। ਜਿਸ ਨੂੰ ਲੈ ਕੇ ਛੋਟੇ ਭਰਾ ਨੇ ਪਹਿਲਾਂ ਆਪਣੀ ਭਰਜਾਈ ਦਾ ਕਤਲ ਕੀਤਾ ਅਤੇ ਫਿਰ ਉੱਥੇ ਹੀ ਲੁੱਕ ਕੇ ਬੈਠ ਗਿਆ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ‘ਤੇ ਕਿਸਾਨ ਨੇ ਨਿ.ਗਲਿ.ਆ ਜ਼.ਹਿਰੀ.ਲਾ ਪਦਾਰਥ, ਗੰਭੀਰ ਹਾਲਤ ‘ਚ ਹਸਪਤਾਲ ‘ਚ ਕਰਵਾਇਆ ਦਾਖਲ
ਜਦੋਂ ਉਸਦਾ ਭਰਾ ਦੁੱਧ ਲੈ ਕੇ ਆਇਆ ਤਾਂ ਫਿਰ ਉਸ ਵੱਲੋਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਹੁਣ ਮ੍ਰਿਤਕ ਬਜ਼ੁਰਗ ਜੋੜੇ ਦੇ ਕਾਤਲ ਨੂੰ ਗਿਰਫਤਾਰ ਕਰ ਲਿਆ ਗਿਆ ਹੈ। SSP ਨੇ ਦੱਸਿਆ ਕਿ ਹੁਣ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਕੁਝ ਹੋਰ ਜਰੂਰੀ ਡਾਕੂਮੈਂਟ ਇਸ ਤੋਂ ਅਜੇ ਤੱਕ ਅਸੀਂ ਹਾਸਿਲ ਕਰਨੇ ਹਨ।
ਵੀਡੀਓ ਲਈ ਕਲਿੱਕ ਕਰੋ -: