An elderly farmer leader gave : ਬਠਿੰਡਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਦੇ ਰੋਸ ਵਜੋਂ ਧਰਨਾ ਦੇ ਰਹੇ ਕਿਸਾਨ ਯੂਨੀਅਨ ਦੇ ਬਜ਼ੁਰਗ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਆਪਣੀ ਮੰਗ ਮਨਵਾਉਣ ਲਈ ਲਾਏ ਧਰਨੇ ਦੌਰਾਨ ਬਜ਼ੁਰਗ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਦੀ ਪਛਾਣ 60 ਸਾਲਾ ਜੋਗਿੰਦਰ ਸਿੰਘ ਵਜੋਂ ਹੋਈ ਹੈ। ਉਹ ਸੰਗਰੂਰ ਜ਼ਿਲੇ ਦੀ ਚੀਮਾ ਮੰਡੀ ਦਾ ਰਹਿਣ ਵਾਲਾ ਸੀ। ਉਸ ਦੇ ਹੱਥ ਵਿਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਝੰਡਾ ਅਤੇ ਤਖਤੀ ਸੀ ਜਿਸ ’ਤੇ ਲਿਖਿਆ ਸੀ ’ਗੁਰੂ ਨਾਨਕ ਥਰਮਲ ਪਲਾਂਟ ਹੈ ਬਠਿੰਡਾ ਦੀ ਇਤਿਹਾਸਕ ਸ਼ਾਨ ਅਤੇ ਮੈਂ ਇਸ ਨੂੰ ਵੇਚੇ ਜਾਣ ਅਤੇ ਬੰਦ ਹੋਣ ਦੇ ਵਿਰੋਧ ਵਿਚ ਆਪਣੀ ਜਾਨ।’
ਥਰਮਲ ਥਾਣਾ ਦੀ ਪੁਲਿਸ ਵੱਲੋਂ ਸਹਾਰਾ ਵਰਕਰਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪਹੁੰਚਾ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਕਤ ਬਜ਼ੁਰਗ ਦੀ ਮੌਤ ਗਰਮੀ ਨਾਲ ਹੋਈ ਹੈ। ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬਠਿੰਡਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਜੁੜੇ ਚੀਮਾ ਮੰਡੀ ਦੇ ਕਿਸਾਨ ਜੋਗਿੰਦਰ ਸਿੰਘ ਪੁੱਤਰ ਗਮਦੂਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਯੂਨੀਅਨ ਦਾ ਇਕ ਸਰਗਰਮ ਮੈਂਬਰ ਸੀ ਅਤੇ ਉਸ ਦੇ ਪਿਤਾ ਸਵਰਗਵਾਸੀ ਗਮਦੂਰ ਸਿੰਘ ਵੀ ਕਿਸਾਨਾਂ ਲਈ ਆਪਣੇ ਸਮੇਂ ਵਿਚ ਮੋਹਰੀ ਹੋ ਕੇ ਸੰਘਰਸ਼ ਕਰਦੇ ਰਹੇ ਹਨ। ਇਸ ਮੌਕੇ ਭਾਕਿਯੂ ਦੇ ਨੇਤਾ ਅਤੇ ਥਰਮਲ ਪਲਾਂਟ ਦੇ ਕਰਮਚਾਰੀ ਊਥੇ ਮੌਜੂਦ ਸਨ।