ਆਪਣੀ ਦਿਲਦਾਰੀ ਦੇ ਚੱਲਦਿਆਂ ਆਨੰਦ ਮਹਿੰਦਰਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਨੇ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਰੈਸਟੋਰੈਂਟ ਜਾਣ ਦਾ ਵਾਅਦਾ ਕੀਤਾ ਹੈ। ਦਰਅਸਲ, ਇੱਕ ਵੀਡੀਓ ਵਿੱਚ ਦੋ ਬੱਚੇ ਦਿਖਾਈ ਦੇ ਰਹੇ ਹਨ ਜੋ ਆਪਣੇ ਰੈਸਟੋਰੈਂਟ ਵਿੱਚ ਲੋਕਾਂ ਨੂੰ ਆਉਣ ਦੀ ਅਪੀਲ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਆਨੰਦ ਮਹਿੰਦਰ ਦਾ ਦਿਲ ਪਿਘਲ ਗਿਆ ਤੇ ਉਨ੍ਹਾਂ ਨੇ ਜਨਤਕ ਤੌਰ ‘ਤੇ ਬੱਚਿਆਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ ਰੈਸਟੋਰੈਂਟ ‘ਤੇ ਜ਼ਰੂਰ ਆਉਣਗੇ।
ਦੱਸ ਦੇਈਏ ਕਿ ਆਨੰਦ ਮਹਿੰਦਰ ਵੱਲੋਂ ਟਵਿੱਟਰ ‘ਤੇ ਜਿਹੜੀ ਵੀਡੀਓ ਸਾਂਝੀ ਕੀਤੀ ਗਈ ਹੈ ਉਹ ਅੰਮ੍ਰਿਤਸਰ ਦੇ ਦੋ ਭਰਾਵਾਂ ਦੀ ਹੈ। ਪਿਤਾ ਨੂੰ ਗੁਆਉਣ ਤੋਂ ਬਾਅਦ ਇਨ੍ਹਾਂ ਦੋਵੇਂ ਬੱਚਿਆਂ ਨੇ ਘਰ ਚਲਾਉਣ ਲਈ ਰੈਸਟੋਰੈਂਟ ਨੂੰ ਸੰਭਾਲਿਆ ਹੈ । ਉਨ੍ਹਾਂ ਦੀ ਹਿੰਮਤ ਦੇਖ ਕੇ ਆਨੰਦ ਮਹਿੰਦਰਾ ਦੋਵਾਂ ਦੇ ਫੈਨ ਹੋ ਗਏ ਹਨ । ਉਨ੍ਹਾਂ ਨੇ ਦੋਵਾਂ ਬੱਚਿਆਂ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਰੈਸਟੋਰੈਂਟ ਵਿੱਚ ਆਉਣ ਦਾ ਵਾਅਦਾ ਕੀਤਾ ਹੈ ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਦੁਨੀਆ ਨੂੰ ਕਿਹਾ ਅਲਵਿਦਾ, 92 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਵੀਡੀਓ ਦੇ ਨਾਲ ਆਨੰਦ ਮਹਿੰਦਰਾ ਨੇ ਲਿਖਿਆ ਹੈ ਕਿ ਇਨ੍ਹਾਂ ਬੱਚਿਆਂ ਦੀ ਮੁਸ਼ਕਿਲ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਮੈਂ ਅਕਸਰ ਦੇਖਿਆ ਹੈ। ਬਹੁਤ ਜਲਦੀ ਇਨ੍ਹਾਂ ਬੱਚਿਆਂ ਦੇ ਰੈਸਟੋਰੈਂਟਾਂ ਦੇ ਬਾਹਰ ਲੋਕਾਂ ਦੀ ਲਾਈਨ ਲੱਗ ਜਾਵੇਗੀ । ਮੈਨੂੰ ਅੰਮ੍ਰਿਤਸਰ ਬਹੁਤ ਪਸੰਦ ਹੈ, ਮੈਂ ਅਕਸਰ ਇੱਥੇ ਦੁਨੀਆ ਦੀ ਸਭ ਤੋਂ ਸੁਆਦ ਜਲੇਬੀ ਖਾਣ ਆਉਂਦਾ ਹਾਂ। ਪਰ ਹੁਣ ਇਸ ਰੈਸਟੋਰੈਂਟ ਦਾ ਨਾਮ ਵੀ ਮੇਰੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ। ਅਗਲੀ ਵਾਰ ਜਦੋਂ ਵੀ ਮੈਂ ਇਸ ਸ਼ਹਿਰ ਜਾਵਾਂਗਾ, ਮੈਂ ਇਸ ਰੈਸਟੋਰੈਂਟ ਵਿੱਚ ਜ਼ਰੂਰ ਖਾਣਾ ਖਾਵਾਂਗਾ।
ਇਹ ਵੀਡੀਓ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਦੋ ਭਰਾਵਾਂ ਦੀ ਕਹਾਣੀ ਹੈ। ਇੱਕ 11 ਸਾਲਾਂ ਅੰਸ਼ਦੀਪ ਅਤੇ ਦੂਜਾ 17 ਸਾਲਾਂ ਜਸ਼ਨਦੀਪ ਹੈ। ਦੋਵੇਂ ਟਾਪ ਗਰਿੱਲ ਨਾਮ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਹਨ। ਦੋਵਾਂ ਦੇ ਪਿਤਾ ਦੀ 26 ਦਸੰਬਰ 2021 ਨੂੰ ਮੌਤ ਹੋ ਗਈ ਸੀ। ਘਰ ਦਾ ਗੁਜ਼ਾਰਾ ਕਰਨ ਲਈ ਦੋਹਾਂ ਬੱਚਿਆਂ ਨੇ ਹਿੰਮਤ ਨਹੀਂ ਹਾਰੀ ਅਤੇ ਖੁਦ ਰੈਸਟੋਰੈਂਟ ਦਾ ਕੰਮ ਸੰਭਾਲਣ ਲੱਗ ਗਏ।
ਇਹ ਵੀ ਪੜ੍ਹੋ: ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ PM ਮੋਦੀ ਨੇ ਜਤਾਇਆ ਸੋਗ, ਕਿਹਾ-“ਦੀਦੀ ਦੀ ਕਮੀ ਕਦੇ ਪੂਰੇ ਨਹੀਂ ਹੋਣੀ”
ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਦੋਹਾਂ ਭਰਾਵਾਂ ਦੇ ਮੋਢਿਆਂ ‘ਤੇ ਹੈ। ਦੋਵੇਂ ਭਰਾ ਮਿਲ ਕੇ ਰੈਸਟੋਰੈਂਟ ਚਲਾਉਂਦੇ ਹਨ ਪਰ ਉਨ੍ਹਾਂ ਲਈ ਰੈਸਟੋਰੈਂਟ ਦਾ ਕਿਰਾਇਆ ਦੇਣਾ ਮੁਸ਼ਕਲ ਹੋ ਰਿਹਾ ਹੈ । ਉਨ੍ਹਾਂ ਦੀ ਕਹਾਣੀ ਸੁਣ ਕੇ ਆਨੰਦ ਮਹਿੰਦਰਾ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਨੇ ਦੋਵਾਂ ਨੂੰ ਰੈਸਟੋਰੈਂਟ ਵਿੱਚ ਆ ਕੇ ਮਿਲਣ ਦਾ ਵਾਅਦਾ ਕੀਤਾ ਹੈ ।
ਵੀਡੀਓ ਲਈ ਕਲਿੱਕ ਕਰੋ -: