ਗੁਰਦਾਸਪੁਰ ਦੇ ਪਿੰਡ ਨਿੱਜਰਪੁਰ ਵਿਚ ਗੰਨੇ ਦੇ ਖੇਤ ਵਿਚ ਪ੍ਰਾਚੀਨ ਮੂਰਤੀਆਂ ਮਿਲੀਆਂ ਹਨ। ਹਿੰਦੂ ਭਾਈਚਾਰੇ ਦੇ ਨੇਤਾਵਾਂ ਦੀ ਮੌਜੂਦਗੀ ਵਿਚ ਸਾਰੀਆਂ ਮੂਰਤੀਆਂ ਤੇ ਸਨਮਾਨ ਪੁਲਿਸ ਨੂੰ ਸੌਂਪ ਦਿੱਤੇ ਗਏ। ਹਿੰਦੂ ਭਾਈਚਾਰਾ ਨੇਤਾ ਨਰਿੰਦਰ ਵਿਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤੋਂ ਸੂਚਨਾ ਮਿਲੀ ਸੀਕਿ ਪਿੰਡ ਨਿੱਜਰਪੁਰ ਵਿਚ ਕਿਸਾਨ ਪਲਵਿੰਦਰ ਸਿੰਘ ਦੇ ਗੰਨੇ ਦੇ ਖੇਤ ਵਿਚ ਕਟਾਈ ਕਰ ਰਹੇ ਸੂਬੇ ਦੇ ਬਾਹਰ ਦੇ ਮਜ਼ਦੂਰਾਂ ਨੂੰ ਇਕ ਬੋਰੀ ਵਿਚ 3 ਮੂਰਤੀਆਂ ਤੇ 4 ਘੰਟੀਆਂ ਮਿਲੀਆਂ।
ਉਹ ਤੁਰੰਤ ਆਪਣੇ ਸਾਥੀਆਂ ਸਣੇ ਉਥੇ ਪਹੁੰਚ ਗਿਆ। ਜਦੋਂ ਉਹ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਮੂਰਤੀਆਂ ਦੇ ਮਿਲਣ ਦੀ ਸੂਚਨਾ ਥਾਣਾ ਕਲਾਨੌਰ ਪੁਲਿਸ ਤੇ ਐੱਸਐੱਚਓ ਨੂੰ ਦਿੱਤੀ ਤੇ ਥਾਣਾ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਜੋ ਚਾਰ ਮੂਰਤੀਆਂ ਮਿਲੀਆਂ ਹਨ।
ਇਹ ਵੀ ਪੜ੍ਹੋ : ਮੋਗਾ ‘ਚ ਜੇਸੀਬੀ ਤੇ ਕਾਰ ਦੀ ਹੋਈ ਟੱਕਰ, ਇਕ ਦੀ ਮੌ.ਤ, ਦੂਜਾ ਫੱਟੜ, JCB ਚਾਲਕ ਮੌਕੇ ਤੋਂ ਫਰਾਰ
ਉਨ੍ਹਾਂ ਵਿਚੋਂ ਇਕ ਮੂਰਤੀ ਮੁਰਲੀ ਵਜਾਉਂਦੇ ਹੋਏ ਕ੍ਰਿਸ਼ਨ ਮਹਾਰਾਜ ਦੀ ਹੈ। ਜੋ ਲਗਭਗ ਡੇਢ ਫੁੱਟ ਉੱਟੀ ਹੈ। ਗਣਪਤੀ ਮਹਾਰਾਜ ਦੀ ਲਗਭਗ ਇਕ ਫੁੱਟ ਉੱਚੀ ਮੂਰਤੀ ਹੈ ਤੇ ਨਟਰਾਜ ਮਹਾਰਾਜ ਦੀ ਵੀ ਮੂਰਤੀ 1 ਫੁੱਟ ਦੀ ਹੈ।ਇਸ ਤੋਂ ਇਲਾਵਾ ਸ਼ਿਵ ਭਗਵਾਨ ਦੀਆਂ ਛੋਟੀਆਂ-ਛੋਟੀਆਂ ਮੂਰਤੀਆਂ ਹਨ। ਥਾਣਾ ਇੰਚਾਰਜ ਕੋਟਲੀ ਸੂਰਤ ਮੱਲੀ ਐੱਸਐੱਚਓ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਧਾਰਮਿਕ ਮੂਰਤੀਆਂ ਨੂੰ ਪੁਲਿਸ ਦੇ ਸਪੁਰਦ ਕਰ ਦਿੱਤਾ ਹੈ। ਇਨ੍ਹਾਂ ਮੂਰਤੀਆਂ ਨੂੰ ਪੂਰੇ ਸਨਮਾਨ ਨਾਲ ਰੱਖਿਆ ਗਿਆ ਹੈ। ਇਸ ਮੂਰਤੀ ਦੀ ਜਾਂਚ ਮਾਹਿਰ ਪੰਡਿਤਾਂ ਤੋਂ ਕਰਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”