ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਵਿਚ ਪਾਕਿਸਤਾਨ ਗਈ ਅੰਜੂ ਭਾਰਤ ਆ ਰਹੀ ਹੈ।ਇਸ ਮਹੀਨੇ ਦੇ ਅਖੀਰ ਤੱਕ ਉਹ ਭਾਰਤ ਆ ਜਾਵੇਗੀ। ਪਾਕਿਸਤਾਨ ਵਿਚ ਉਸ ਦੇ ਵੀਜ਼ੇ ਦੀ ਲਿਮਟ ਖਤਮ ਹੋ ਰਹੀ ਹੈ। ਭਾਰਤ ਆਉਣ ਲਈ ਉਸ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਅੰਜੂ ਨੇ ਕਿਹਾ ਕਿ ਮੇਰੇ ਕੋਲ ਸਾਰੇ ਸਵਾਲਾਂ ਦੇ ਜਵਾਬ ਹਨ। ਸੁਰੱਖਿਆ ਏਜੰਸੀਆਂ ਤੇ ਪੁਲਿਸ ਦੇ ਵੀ ਜਵਾਬ ਦੇਣ ਲਈ ਮੈਂ ਤਿਆਰ ਹਾਂ। ਮੈਂ ਕੁਝ ਗਲਤ ਨਹੀਂ ਕੀਤਾ ਹੈ, ਆਪਣੇ ਬੱਚਿਆਂ ਦੇ ਬੇਹਤਰ ਭਵਿੱਖ ਲਈ ਇਹ ਸਾਰਾ ਕੁਝ ਕਰ ਰਹੀ ਹਾਂ।
ਅੰਜੂ ਨੇ ਕਿਹਾ ਕਿ ਮੈਨੂੰ ਮੇਰੇ ਬੱਚਿਆਂ ਕੋਲ ਵਾਪਸ ਜਾਣਾ ਹੈ, ਮੈਨੂੰ ਕਿਸੇ ਹੋਰ ਨਾਲ ਮਤਲਬ ਨਹੀਂ ਹੈ। ਭਿਵਾੜੀ ਪਹੁੰਚ ਕੇ ਆਪਣੇ ਬੱਚਿਆਂ ਨਾਲ ਗੱਲ ਕਰਾਂਗੀ, ਉਨ੍ਹਾਂ ਦੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ। ਜੇਕਰ ਉਹ ਮੇਰੇ ਨਾਲ ਪਾਕਿਸਤਾਨ ਆਉਣਾ ਚਾਹੁਣਗੇ ਤਾਂ ਉਨ੍ਹਾਂ ਨੂੰ ਲੈ ਕੇ ਆਵਾਂਗੀ। ਜੇਕਰ ਉਹ ਭਾਰਤ ਵਿਚ ਹੀ ਰਹਿਣਾ ਚਾਹੁੰਦੇ ਹਨ ਤਾਂ ਇਥੇ ਹੀ ਰਹਿਣਗੇ।
ਅੰਜੂ ਨੇ ਕਿਹਾ ਕਿ ਪਤੀ ਅਰਵਿੰਦ ਨਾਲ ਮੇਰਾ ਸਬੰਧ ਪਹਿਲਾਂ ਹੀ ਟੁੱਟ ਚੁੱਕਾ ਹੈ। ਉਸ ਨੇ ਮੇਰੇ ਖਿਲਾਫ ਝੂਠਾ ਕੇਸ ਦਰਜ ਕਰਾਇਆ। ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਹੈ। ਮੇਰੇ ਮਾਤਾ-ਪਿਤਾ ਨੂੰ ਹਰ ਗੱਲ ਦੀ ਜਾਣਕਾਰੀ ਸੀ। ਪਾਕਿਸਤਾਨ ਪਹੁੰਚਣ ‘ਤੇ ਸਭ ਤੋਂ ਪਹਿਲਾਂ ਮੈਂ ਆਪਣੀ ਭੈਣ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ : UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ
ਦੱਸ ਦੇਈਏ ਕਿ 20 ਜੁਲਾਈ ਨੂੰ ਅੰਜੂ ਘਰ ਤੋਂ ਨਿਕਲੀ ਸੀ। ਇਸ ਤੋਂ ਪਹਿਲਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਸੀ ਕਿ ਉਹ ਆਪਣੀ ਸਹੇਲੀ ਦੇ ਘਰ ਜੈਪੁਰ ਜਾ ਰਹੀ ਹੈ। ਅਰਵਿੰਦ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਜਾ ਰਿਹਾ ਸੀ। ਬਾਅਦ ਵਿਚ ਅੰਜੂ ਨੇ ਦੱਸਿਆ ਕਿ ਉਹ ਲਾਹੌਰ ਵਿਚ ਆਪਣੀ ਸਹੇਲੀ ਦੇ ਘਰ ਆਈ ਹੈ। ਇਕ ਹਫਤੇ ਵਿਚ ਵਾਪਸ ਆ ਜਾਵੇਗੀ। ਬਾਅਦ ਵਿਚ ਅਰਵਿੰਦ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਵਿਚ ਆਪਣੇ ਪ੍ਰੇਮੀ ਨਸਰੁੱਲਾ ਨੂੰ ਮਿਲਣ ਲਈ ਖੈਬਰ ਪਖਤਨੂਖਵਾ ਸੂਬੇ ਦੇ ਦੀਰ ਬਾਲਾ ਵਿਚ ਗਈ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: