ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਨਾਲ ਪੂਰਾ ਦੇਸ਼ ਦਹਿਲ ਉਠਿਆ ਹੈ ਤੇ ਇਸ ਧਮਾਕੇ ਨਾਲ ਜੁੜੀ ਇਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਧਮਾਕਾ ਕਿੰਨ ਜ਼ਬਰਦਸਤ ਸੀ। ਲਾਲ ਕਿਲੇ ਦੇ ਨੇੜੇ ਇਹ ਧਮਾਕਾ ਹੋਇਆ ਸੀ। ਦਿੱਲੀ ਬਲਾਸਟ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਧਮਾਕੇ ਵਿਚ 12 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕਈ ਜਖਮੀ ਹਨ।
ਬੀਤੇ ਦਿਨੀਂ ਸੀਸੀਟੀਵੀ ਫੁਟੇਜ ਵਿਚ ਸ਼ੱਕੀ i20 ਗੱਡੀ ਵਿਚ ਮਾਸਕ ਪਹਿਨੇ ਹੋਇਆ ਇਕ ਸ਼ਖਸ ਨਜ਼ਰ ਆਈ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗੱਡੀ ਕਈ ਦਿਨਾਂ ਤੱਕ ਯੂਨੀਵਰਸਿਟੀ ਕੈਂਪਸ ਵਿਚ ਖੜ੍ਹੀ ਰਹੀ ਹੈ ਤੇ ਧਮਾਕੇ ਦੇ ਵਿਚ ਅਮੋਨੀਅਮ ਨਾਈਟ੍ਰੇਟ ਦੇ ਨਾਲ ਹੋਰ ਵੀ ਵਿਸਫੋਟਕ ਇਸਤੇਮਾਲ ਹੋਇਆ ਹੈ।
ਇਹ ਵੀ ਪੜ੍ਹੋ : PU ਸੈਨੇਟ ਚੋਣਾਂ ਵਿਵਾਦ ਸੁਲਝਾਉਣ ਦੀ ਕੋਸ਼ਿਸ਼, VC ਤੇ ਯੂਨੀਵਰਸਿਟੀ ਬਚਾਓ ਮੋਰਚੇ ਦੇ ਮੈਂਬਰਾਂ ਵਿਚਾਲੇ ਹੋਵੇਗੀ ਮੀਟਿੰਗ
ਹੁਣ ਤੱਕ ਇਸ ਮਾਮਲੇ ਵਿਚ 18 ਤੋਂ ਜ਼ਿਆਦਾ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਜਿਸ ਗੱਡੀ ਵਿਚ ਬਲਾਸਟ ਹੋਇਆ ਹੈ ਉਸ ਨਾਲ ਜੁੜੀਆਂ ਕਈ ਨਵੀਆਂ ਅਪਡੇਟ ਸਾਹਮਣੇ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਵੱਲੋਂ ਲਾਲ ਕਿਲੇ ਦੀ ਰੇਕੀ ਵੀ ਕੀਤੀ ਸੀ। ਹਾਲਾਂਕਿ ਇਸ ਪੂਰੀ ਘਟਨਾ ਦੇ ਬਾਅਦ ਸੁਰੱਖਿਆ ਏਜੰਸੀਆਂ ਜਾਂਚ ਵਿਚ ਜੁਟ ਗਈਆਂ ਹਨ। ਕਾਰ ਜਿਸ ਨਾਲ ਧਮਾਕਾ ਹੋਇਆ ਉਸ ਨੂੰ ਮਯੂਰ ਵਿਹਾਰ ਦੇ ਕਨਾਟ ਪਲੇਸ ਵਿਚ ਦੇਖਿਆ ਗਿਆ ਤੇ ਇਸ ਤੋਂ ਇਲਾਵਾ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਇਹ ਕਾਰ ਘੁੰਮਦੀ ਰਹੀ। ਹੁਣ ਤੱਕ ਘਟਨਾ ਵਾਲੀ ਥਾਂ ਤੋਂ 40 ਦੇ ਕਰੀਬ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























