ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦਾ ਕਾਰ ਵਿਚ ਬੈਠੇ ਹੋਏ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਆਂਢੀਆਂ ਵੱਲੋਂ ਕਾਰ ਦੀ ਭੰਨ੍ਹ ਤੋੜ ਕਰਕੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ।
ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ ਤੇ ਉਹ ਬਰਨਾਲਾ ਦੇ ਪਿੰਡ ਘੁੰਨਸ ਸਰਦੀਆਂ ਦੇ ਕੱਪੜੇ ਲੈਣ ਆਇਆ ਸੀ। ਮ੍ਰਿਤਕ ਨੌਜਵਾਨ ਬੱਕਰੀਆਂ ਚਾਰ-ਕੇ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰਸੇਮ ਦਾ ਝਗੜਾ ਸ਼ਰਾਬ ਦੇ ਠੇਕੇ ਨੇੜੇ ਹੋਇਆ ਸੀ ਜਿਥੇ ਗੁਆਂਢੀਆਂ ਨੇ ਤਰਸੇਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ਇਹ ਵੀ ਪੜ੍ਹੋ : ਫਿਰੋਜ਼ਪੁਰ : ਹੈਰਾਨੀਜਨਕ ਮਾਮਲਾ! ਪਿਓ ਵੱਲੋਂ ਹੱਥ ਬੰਨ੍ਹ ਕੇ ਨਹਿਰ ‘ਚ ਸੁੱਟੀ ਕੁੜੀ 3 ਮਹੀਨਿਆਂ ਬਾਅਦ ਨਿਕਲੀ ਜਿਉਂਦੀ !
ਤਰਸੇਮ ਝਗੜਾ ਖਤਮ ਹੋਣ ਮਗਰੋਂ ਆਪਣੇ ਸਾਥੀਆਂ ਨਾਲ ਕਾਰ ਵਿਚ ਸਵਾਰ ਹੋ ਕੇ ਘਰ ਕੋਲ ਪਹੁੰਚਿਆ ਤਾਂ ਗੁਆਂਢੀ ਆਪਣੇ ਕੁਝ ਹੋਰ ਸਾਥੀਆਂ ਨਾਲ ਲੋਹੇ ਦੀਆਂ ਰਾਡਾਂ ਤੇ ਡੰਡੇ ਫੜ ਕੇ ਆ ਗਏ। ਉਨ੍ਹਾਂ ਨੇ ਪਹਿਲਾਂ ਕਾਰ ਦੀ ਬੁਰੀ ਤਰ੍ਹਾਂ ਭੰਨ੍ਹ ਤੋੜ ਕੀਤੀ ਤੇ ਜਦੋਂ ਤਰਸੇਮ ਕਾਰ ਵਿਚੋਂ ਉਤਰਨ ਲੱਗਾ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਤਰਸੇਮ ‘ਤੇ ਹਮਲਾ ਕਰ ਦਿੱਤਾ ਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























