ਸ਼੍ਰੀਨਗਰ ਏਅਰਪੋਰਟ ‘ਤੇ ਐਕਸਟ੍ਰਾ ਸਾਮਾਨ ਨੂੰ ਲੈ ਕੇ ਫੌਜ ਦੇ ਇਕ ਅਧਿਕਾਰੀ ਨੇ ਸਪਾਈਸਜੈੱਟ ਦੇ 4 ਮੁਲਾਜ਼ਮਾਂ ਨਾਲ ਮਾਰਕੁੱਟ ਕੀਤੀ। ਇਕ ਮੁਲਾਜ਼ਮ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਦੂਜੇ ਦਾ ਜਬੜਾ ਟੁੱਟ ਗਿਆ। ਤੀਜੇ ਦੀ ਨੱਕ ਵਿਚੋਂ ਖੂਨ ਆਉਣ ਲੱਗਾ ਦੂਜੇ ਪਾਸੇ ਚੌਥਾ ਮੁਲਾਜ਼ਮ ਬੇਹੋਸ਼ ਹੋ ਗਿਆ। ਉਸ ਦੇ ਬਾਵਜੂਦ ਮੁਲਜ਼ਮ ਲੱਤਾਂ ਮਾਰਦਾ ਰਿਹਾ।
ਘਟਨਾ 26 ਜੁਲਾਈ ਦੀ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਏਅਰਲਾਈਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੁਲਜ਼ਮ ਫੌਜੀ ਅਧਿਕਾਰੀ ਨੂੰ ਨੋ ਫਲਾਇੰਗ ਲਿਸਟ ਵਿਚ ਪਾ ਦਿੱਤਾ ਹੈ। ਫੌਜ ਨੇ ਵੀ ਮਾਮਲੇ ਦਾ ਨੋਟਿਸ ਲੈਂਦੇ ਹੋਏ ਮੁਲਜ਼ਮ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ। ਮੁਲਜ਼ਮ ਅਫਸਰ ਦੀ ਪਛਾਣ ਲੈਫਟੀਨੈਂਟ ਕਰਨਲ ਰਿਤੇਸ਼ ਕੁਮਾਰ ਸਿੰਘ ਵਜੋਂ ਹੋਈ ਹੈ। ਉਹ ਗੁਲਮਰਗ ਸਥਿਤ ਹਾਈ ਐਲਟੀਚਿਊਡ ਵਾਰਫੇਅਰ ਸਕੂਲ ਵਿਚ ਤਾਇਨਾਤ ਹੈ। ਪੁਲਿਸ ਨੇ FIR ਦਰਜ ਕਰ ਲਈ ਹੈ, ਹਾਲਾਂਕਿ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ। 26 ਜੁਲਾਈ ਨੂੰ ਸਪਾਈਸਜੈੱਟ ਫਲਾਈਟ SG-386 ਸ਼੍ਰੀਨਗਰ ਤੋਂ ਦਿੱਲੀ ਜਾ ਰਹੀ ਸੀ। ਬੋਰਡਿੰਗ ਗੇਟ ‘ਤੇ ਇਕ ਯਾਤਰੀ ਜੋ ਫੌਜ ਦਾ ਅਧਿਕਾਰੀ ਦੱਸਿਆ ਜਾ ਰਿਹਾ ਹੈ ਉਸ ਨੇ ਸਟਾਫ ‘ਤੇ ਜਾਨਲੇਵਾ ਹਮਲਾ ਕਰ ਦਿੱਤਾ।
ਏਅਰਲਾਈਨ ਮੁਤਾਬਕ ਮੁਲਜ਼ਮ ਅਧਿਕਾਰੀ ਦੋ ਕੈਬਿਨ ਬੈਗੇਜ ਲੈ ਕੇ ਜਾ ਰਿਹਾ ਸੀ ਜਿਸ ਦਾ ਭਾਰ 16 ਕਿਲੋ ਸੀ। ਇਹ 7 ਕਿਲੋ ਦੀ ਸੀਮਾ ਤੋਂ ਦੁੱਗਣਾ ਸੀ। ਸਪਾਈਸਜੈੱਟ ਦੇ ਸਟਾਫ ਨੇ ਦੱਸਿਆ ਕਿ ਤੁਹਾਡਾ ਸਾਮਾਨ ਤੈਅ ਮਾਪਦੰਡਾਂ ਤੋਂ ਜ਼ਿਆਦਾ ਹੈ। ਇਸ ਲਈ ਤੁਹਾਨੂੰ ਵਾਧੂ ਪੇਮੈਂਟ ਕਰਨੀ ਹੋਵੇਗੀ। ਮੁਲਜ਼ਮ ਅਧਿਕਾਰੀ ਨੇ ਵਾਧੂ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਉਹ ਬੋਰਡਿੰਗ ਪ੍ਰੋਸੈਸ ਪੂਰੇ ਕੀਤੇ ਬਿਨਾਂ ਹੀ ਜ਼ਬਰਦਸਤੀ ਏਅਰੋਬ੍ਰਿਜ ਵਿਚ ਵੜ ਗਿਆ। ਜਦੋਂ ਸਟਾਫ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੁੱਟਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੇ ਵਿਦੇਸ਼ ਪਹੁੰਚਣ ਤੋਂ ਪਹਿਲਾਂ ਮੁੱ.ਕੇ ਸਾ/ਹ, ਟ੍ਰੇਨ ਸਫ਼ਰ ਦੌਰਾਨ ਸ਼ੱਕੀ ਹਾਲਾਤਾਂ ‘ਚ ਗਈ ਜਾ/ਨ
ਸਪਾਈਸਜੈੱਟ ਦਾ ਇਕ ਮੁਲਜਮ ਬੇਹੋਸ਼ ਹੋਕੇ ਜ਼ਮੀਨ ‘ਤੇ ਡਿੱਗ ਗਿਆ ਪਰ ਯਾਤਰੀ ਬੇਹੋਸ਼ ਮੁਲਾਜ਼ਮ ਨੂੰ ਵੀ ਲੱਤਾਂ ਮਾਰਦਾ ਰਿਹਾ। ਬੇਹੋਸ਼ ਹੋਏ ਮੁਲਾਜ਼ਮ ਦੀ ਮਦਦ ਲਈ ਹੇਠਾਂ ਝੁਕਦੇ ਸਮੇਂ ਇਕ ਹੋਰ ਮੁਲਾਜ਼ਮ ਦੇ ਜਬੜੇ ‘ਤੇ ਜ਼ੋਰਦਾਰ ਲੱਤ ਲੱਗਣ ਨਾਲ ਉਸ ਦੀ ਨੱਕ ਤੇ ਮੂੰਹ ਤੋਂ ਖੂਨ ਵਹਿਣ ਲੱਗਾ। ਜ਼ਖਮੀ ਮੁਲਾਜ਼ਮ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਏਅਰਲਾਈਨ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਪੁਲਿਸ ਨੇ FIR ਦਰਜ ਕੀਤੀ ਹੈ। ਨਾਗਰਿਕ ਹਵਾਬਾਜ਼ੀ ਨਿਯਮਾਂ ਮੁਤਾਬਕ ਯਾਤਰੀ ਨੂੰ ਨੋ ਫਲਾਈਟ ਲਿਸਟ ਵਿਚ ਪਾ ਦਿੱਤਾ ਗਿਆ ਹੈ ਤੇ ਏਅਰਲਾਈਨ ਨੇ ਅਧਿਕਾਰੀਆਂ ਤੋਂ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਸੌਂਪ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























