ਕਪੂਰਥਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਏਐੱਸਆਈ ਤੇ ਨਵ-ਵਿਆਹੇ ਪੁੱਤਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ।
ਅਮਨਦੀਪ ਦੇ ਪਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰੇ 2 ਪੁੱਤਰ ਹਨ ਤੇ ਦੋਵਾਂ ਦਾ ਵਿਆਹ ਮੈਂ 5 ਮਹੀਨੇ ਪਹਿਲਾਂ ਹੀ ਕੀਤਾ ਸੀ। ਅਮਨਦੀਪ ਜਨਵਰੀ ਵਿਚ ਇਟਲੀ ਤੋਂ ਪੰਜਾਬ ਪਰਤਿਆ ਸੀ ਪਰ ਇਥੇ ਆ ਕੇ ਉਹ ਗਲਤ ਸੰਗਤ ਵਿਚ ਪੈ ਗਿਆ ਤੇ ਨਸ਼ੇ ਕਰਨ ਲੱਗ ਪਿਆ। ਬੀਤੇ ਦਿਨੀਂ ਉਹ ਘਰੋਂ ਇਹ ਕਹਿ ਕੇ ਨਿਕਲਿਆ ਕਿ ਮੈਂ ਕੁਝ ਖਾਣ-ਪੀਣ ਦਾ ਸਾਮਾਨ ਲੈਣ ਚੱਲਾਂ ਹਾਂ ਤੇ ਕੁਝ ਹੀ ਦੇਰ ਵਿਚ ਵਾਪਸ ਆ ਜਾਵਾਂਗਾ ਪਰ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਪਰਤਿਆ ਤਾਂ ਅਸੀਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਹ ਸਾਨੂੰ ਨਹੀਂ ਮਿਲਿਆ। ਸਵੇਰੇ ਮੈਨੂੰ ਪੁਲਿਸ ਵਾਲਿਆਂ ਦਾ ਫੋਨ ਆਇਆ ਕਿ ਸਾਨੂੰ ਇਕ ਮ੍ਰਿਤਕ ਦੇਹ ਮਿਲੀ ਹੈ ਤੇ ਫਿਰ ਅਸੀਂ ਜਾ ਕੇ ਅਮਨਦੀਪ ਦੀ ਮ੍ਰਿਤਕ ਦੇਹ ਬਰਾਮਦ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ 15 ਜੁਲਾਈ ਨੂੰ ਅਮਨਦੀਪ ਸਿੰਘ ਨੇ ਇਟਲੀ ਵਾਪਸ ਜਾਣਾ ਸੀ।
ਇਹ ਵੀ ਪੜ੍ਹੋ : ਜੱਗੂ ਭ.ਗ.ਵਾ/ਨਪੁ/ਰੀਆ ਦੀ ਭਾਬੀ ਨੂੰ ਪੁਲਿਸ ਨੇ ਕੀਤਾ ਡਿਟੇਨ, ਸੱਸ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਪਹੁੰਚੀ ਸੀ ਪੰਜਾਬ
ਪਿਤਾ ਨੇ ਪੁੱਤ ਦੀ ਦੇਹ ਕੋਲ ਖੜ੍ਹ ਕੇ ਅਰਦਾਸ ਕੀਤੀ ਤੇ ਉਸ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਆਪਣੇ ਆਪ ਨੂੰ ਹੌਸਲਾ ਦਿੱਤਾ। ਦੱਸ ਦੇਈਏ ਕਿ ਅਮਨਦੀਪ ਦੀ ਮਾਂ ਪਿੰਡ ਦੀ ਮੌਜੂਦਾ ਸਰਪੰਚ ਹੈ ਪਰ ਨੌਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























