ਹਾਕੀ ਖਿਡਾਰੀਆਂ ਲਈ ਖੁਸ਼ਖਬਰੀ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਸ਼ਨੀਵਾਰ ਸ਼ਾਮ ਨੂੰ ਰਾਜ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕੀਤਾ।
4.50 ਕਰੋੜ ਦਾ ਇਹ ਪ੍ਰਾਜੈਕਟ 7 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਇਸਦੇ ਨਾਲ ਹੀ ਦ੍ਰੋਣਾਚਾਰਿਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ ਜੂਨੀਅਰ ਨੂੰ ਪੰਜਾਬ ਦਾ ਮੁੱਖ ਹਾਕੀ ਕੋਚ ਨਿਯੁਕਤ ਕੀਤਾ ਗਿਆ ਹੈ।
ਖੇਡ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਇਹ ਐਸਟ੍ਰੋਟਰਫ ਅਮਰੀਕਾ ਦੀ ਕੰਪਨੀ ਫੀਲਡਟਰਫ ਨੇ ਬਣਾਇਆ ਹੈ। ਇਸ ਤੋਂ ਪਹਿਲਾਂ ਉਹ ਹੈਦਰਾਬਾਦ ਵਿੱਚ ਗ੍ਰੇਟ ਸਪੋਰਟਸ ਟੈਕ ਵਿਖੇ ਮੈਦਾਨ ਵੀ ਸਥਾਪਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਸਟੇਡੀਅਮ ਵਿਚ ਫਲੱਡ ਲਾਈਟਾਂ ਵਾਲਾ ਸਪ੍ਰਿੰਕਲਰ ਸਿਸਟਮ ਵੀ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਵਿਦੇਸ਼ੀ ਪਿਸਟਲਾਂ ਦੀ ਬਰਾਮਦਗੀ ਦਾ ਮਾਮਲਾ- KLF-ਬੱਬਰ ਖਾਲਸਾ ਨੇ ਜੱਗੂ ਨਾਲ 4 ਲੱਖ ‘ਚ ਕੀਤੀ ਸੀ ਡੀਲ, ਹੋਏ ਹੋਰ ਵੀ ਵੱਡੇ ਖੁਲਾਸੇ
ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਐਸਟ੍ਰੋਟਰਫ ਲਗਦੇ ਸਾਰ ਹੀ ਪ੍ਰੋ-ਹਾਕੀ ਲੀਗ ਇਥੇ ਆਯੋਜਿਤ ਕੀਤੀ ਜਾਏਗੀ। ਇਸ ਦਾ ਆਯੋਜਨ ਸੁਰਜੀਤ ਹਾਕੀ ਸੁਸਾਇਟੀ ਕਰੇਗੀ। ਇਸ ਵਿੱਚ 20 ਟੀਮਾਂ ਵੱਖ-ਵੱਖ ਸ਼੍ਰੇਣੀਆਂ ਵਿੱਚ ਹਿੱਸਾ ਲੈਣਗੀਆਂ।