At Jalandhar 5 more Covid : ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਪਾਜੀਟਿਵ ਕੇਸਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਰਹੀ ਹੈ। ਅੱਜ ਸਵੇਰੇ ਜਿਲ੍ਹਾ ਜਲੰਧਰ ਵਿਖੇ 5 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ ਪੀੜਤ ਮਰੀਜਾਂ ਦੀ ਗਿਣਤੀ 136 ਤਕ ਪਹੁੰਚ ਗਈ ਹੈ। ਪਾਜੀਟਿਵ ਆਏ ਸਾਰੇ ਮਰੀਜਾਂ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਆਏ ਹਨ। ਇਨ੍ਹਾਂ ਵਿਚੋਂ ਤਿੰਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਦਾਖਲ ਹਨ। ਇਨ੍ਹਾਂ ਵਿਚੋਂ ਇਕ ਬੱਸ ਡਰਾਈਵਰ ਹੈ ਜਦਕਿ ਦੋ ਮਰੀਜਾਂ ਨੇ ਕੋਰੋਨਾ ‘ਤੇ ਜੰਗ ਜਿੱਤ ਲਈ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਜਿਹੜੇ ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਦੀ ਪਛਾਣ ਆਮਦਪੁਰ ਦੀ ਨਵੀਂ ਕਾਲੋਨੀ ਵਿਚ ਰਹਿਣ ਵਾਲੇ 57 ਸਾਲਾ, ਸ਼ਾਹਕੋਟ ਦੇ ਪਿੰਡ ਜਾਣੀਆਂ ਦਾ 54 ਸਾਲਾ, ਸਲੇਮਪੁਰ ਨਾਲ ਲੱਗਦੇ ਇਲਾਕੇ ਗੁਰੂ ਰਾਮਦਾਸ ਨਗਰ ਦਾ 50 ਸਾਲਾ ਵਿਅਕਤੀ ਤੇ ਪੀਏਪੀ ਕੈਂਪਸ ਵਿਚ ਰਹਿਣ ਵਾਲੀ 50 ਸਾਲਾ ਔਰਤ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਚਾਰਾਂ ਨੂੰ ਮੇਰੀਟੋਰੀਅਸ ਸਕੂਲ ਵਿਚ ਰੱਖਿਆ ਗਿਆ ਸੀ ਅਤੇ ਇਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਜਲੰਧਰ ਦੇ ਤਿੰਨ ਮਰੀਜ਼ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਭਰਤੀ ਹਨ। ਇਨ੍ਹਾਂ ਵਿਚ ਰਾਜਨਗਰ ਬਸਤੀ ਬਾਵਾ ਖੇਲ ਨਿਵਾਸੀ 52 ਸਾਲ ਦਾ ਵਿਅਕਤੀ, ਉਸ ਦੀ ਪਤਨੀ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦਾ ਰਹਿਣ ਵਾਲਾ 56 ਸਾਲਾ ਵਿਅਕਤੀ ਹੈ। ਉਹ ਬੱਸ ਡਰਾਈਵਰ ਹੈ ਅਤੇ ਸੰਗਤ ਨੂੰ ਸ੍ਰੀ ਹਜੂਰ ਸਾਹਿਬ ਤੋਂ ਲੈ ਕੇ ਆਇਆ ਸੀ।
ਸਿਹਤ ਵਿਭਾਗ ਦੀਆਂ ਟੀਮਾਂ ਨੇਸਬੰਧਤ ਇਲਾਕਿਆਂ ਵਿਚ ਸਰਵੇ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਾਰੇ ਮਰੀਜ਼ ਨਾਂਦੇੜ ਸਾਹਿਬ ਤੋਂ ਬਾਅਦ ਆਪਣੇ ਘਰ ਨਹੀਂ ਪਹੁੰਚੇ ਸਨ।ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਜਿਲੇ ਵਿਚ ਸੈਂਪਲਾਂ ਦੀ ਗਿਣਤੀ 4156 ਤਕ ਪਹੁੰਚ ਗਈ ਹੈ। 2758 ਨੈਗੇਟਿਵ ਆਏ ਹਨ ਅਤੇ 1165 ਦੀ ਰਿਪੋਰਟ ਆਉਣੀ ਬਾਕੀ ਹੈ। ਨਵੀਂ ਅਬਾਦੀ ਆਦਮਪੁਰ ਰਹਿਣ ਵਾਲੇ ਮਰੀਜ਼ ਦੇ ਬੇਟੇ ਨੇ ਦੱਸਿਆ ਕਿ ਪਰਿਵਾਰ ਦੇ ਚਾਰ ਮੈਂਬਰ ਲਗਭਗ 25 ਦਿਨ ਪਹਿਲਾਂ ਸ੍ਰੀ ਹਜੂਰ ਸਾਹਿਬ ਗਏ ਸਨ. ਉਨ੍ਹਾਂ ਨਾਲ ਉਸ ਦੀ ਭੈਣ, ਪਿਤਾ ਤੇ ਇਕ ਛੋਟਾ ਬੱਚਾ ਸੀ। ਉਥੇ ਉਨ੍ਹਾਂ ਦੇ ਲਗਭਗ 4-5 ਵਾਰ ਟੈਸਟ ਹੋਏ ਪਰ ਰਿਪੋਰਟ ਨੈਗੇਟਿਵ ਆਈ।