Attack on police personnel at check post : ਖੰਨਾ ਪੁਲਿਸ ‘ਤੇ ਕੁਝ ਕਾਰ ਸਵਾਰਾਂ ਨੇ ਦੋਰਾਹਾ ਵਿੱਚ ਹਮਲਾ ਕਰ ਦਿੱਤਾ, ਜਿਸ ਵਿੱਚ ਏਐਸਆਈ ਤੇ ਹੌਲਦਾਰ ਫੱਟੜ ਹੋ ਗਏ। ਪੁਲਿਸ ਵੱਲੋ ਨੈਸ਼ਨਲ ਹਾਈਵੇਅ ‘ਤੇ ਦੋਰਾਹਾ ਵਿਖੇ ਖੰਨਾ ਨਾਰਕੋਟਿਕ ਪੁਲਿਸ ਪਾਰਟੀ ਵੱਲੋ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਨਾਕਾਬੰਦੀ ਕੀਤੀ ਗਈ ਸੀ।
ਪੁਲਿਸ ਨੇ ਸੱਕ ਦੇ ਅਧਾਰ ‘ਤੇ ਇਸ ਕਾਰ ਨੂੰ ਰੋਕਿਆ ਸੀ। ਇਸ ਦੌਰਾਨ ਉਹ ਪੁਲਿਸ ਨਾਲ ਹੱਥੋਪਾਈ ਹੋਏ। ਹਮਲਾਵਰਾਂ ਕੋਲ ਅਸਲਾ ਵੀ ਮੌਜੂਦ ਸੀ। ਸੂਤਰਾ ਮੁਤਾਬਕ ਇਕ ਸਹਾਇਕ ਥਾਣੇਦਾਰ ਦਾ ਸਰਕਾਰੀ ਪਿਸਤੌਲ ਵੀ ਖੋਹ ਕੇ ਕਾਰ ਵਿੱਚ ਫਰਾਰ ਹੋ ਗਏ ਅਤੇ ਸਹਾਇਕ ਥਾਣੇਦਾਰ ਤੇ ਸੀਨੀਅਰ ਸਿਪਾਹੀ ਫੱਟੜ ਹੋ ਗਏ ਜੋ ਕਿ ਇਲਾਜ ਅਧੀਨ ਹਨ। ਮੌਕੇ ‘ਤੇ ਪੁਲਿਸ ਦੇ ਉੱਚ-ਅਧਿਕਾਰੀ ਪਹੁੰਚ ਕੇ ਜਾਂਚ ਵਿੱਚ ਜੁੱਟ ਗਏ।
ਦੋਵਾਂ ਜ਼ਖਮੀਆਂ ਨੂੰ ਦੋਰਾਹਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਮਲਾਵਰਾਂ ਨੇ ਚਿੱਟੀ ਪੱਗ ਅਤੇ ਕੁਰਤਾ ਪਜਾਮਾ ਪਾਇਆ ਹੋਇਆ ਸੀ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਮਲਾਵਰ ਖੰਨਾ ਵਾਲੇ ਪਾਸਿਓਂ ਆਇਆ ਸਨ। ਜਦੋਂ ਪੁਲਿਸ ਨੇ ਜਾਂਚ ਲਈ ਕਾਰ ਨੂੰ ਰੋਕਿਆ ਤਾਂ ਇੱਕ ਨੌਜਵਾਨ ਨੇ ਆਪਣੀ ਰਿਵਾਲਵਰ ਦੇ ਪਿਛਲੇ ਹਿੱਸੇ ਨਾਲ ਏਐਸਆਈ ਸੁਖਦੇਵ ਸਿੰਘ ਦੇ ਮੂੰਹ ‘ਤੇ ਸੱਟ ਮਾਰੀ। ਦੂਜੇ ਨੌਜਵਾਨ ਨੇ ਹੌਲਦਾਰ ਸੁਖਜੀਤ ਸਿੰਘ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਏਐਸਆਈ ਦੀ ਸਰਕਾਰੀ ਪਿਸਤੌਲ ਖੋਹ ਕੇ ਉਸ ਨੂੰ ਹਵਾ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ ਅਤੇ ਡਰਾਉਣਾ ਸ਼ੁਰੂ ਕਰ ਦਿੱਤਾ। ਕਾਰ ‘ਚ ਸਵਾਰ ਹੋ ਕੇ ਧਮਕੀ ਦਿੰਦੇ ਹੋਏ ਫਰਾਰ ਹੋ ਗਏ।
ਏਐਸਆਈ ਸੁਖਦੇਵ ਦੇ ਚਿਹਰੇ ‘ਤੇ ਦਸ ਟਾਂਕੇ ਲੱਗ ਹਨ। ਅੱਖ ‘ਤੇ ਵੀ ਸੱਟ ਲੱਗੀ ਹੈ। ਐਸਪੀਡੀ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਕੁਝ ਸਬੂਤ ਹਨ। ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।