ਹੁਣੇ ਜਿਹੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਖ ਐਕਟੀਵਿਸਟ ਬਖਸ਼ੀਸ਼ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੀ ਗੱਡੀ ਉਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ।
ਜਾਣਕਾਰੀ ਮੁਤਾਬਕ ਹਮਲਾਵਰ 3 ਗੱਡੀਆਂ ਉਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਮੌਕਾ ਦੇਖ ਕੇ ਹਮਲਾ ਕਰ ਦਿੱਤਾ। ਹਾਲਾਂਕਿ ਹਮਲੇ ਦੇ ਕਾਰਨਾਂ ਤੇ ਹਮਲਾਵਰਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਟਿਆਲਾ ਦੇ ਬੱਸ ਸਟੈਂਡ ਨੇੜੇ ਇਹ ਘਟਨਾ ਵਾਪਰੀ ਹੈ ਕਿ ਬਾਬਾ ਬਖਸ਼ੀਸ਼ ਸਿੰਘ ਦੀ ਗੱਡੀ ‘ਤੇ ਗੋਲੀਆਂ ਚਲਾਈਆਂ ਗਈਆਂ। ਹਮਲਾਵਰ ਸਕਾਰਪੀਓ, ਬ੍ਰਿਜ਼ਾ ਤੇ ਵਰਨਾ ਗੱਡੀਆਂ ਵਿਚ ਸਵਾਰ ਹੋ ਕੇ ਆਏ ਸਨ।
ਇਸੇ ਦਰਮਿਆਨ 9 ਰਾਊਂਡ ਫਾਇਰ ਕੀਤੇ ਗਏ ਜਿਨ੍ਹਾਂ ਵਿਚੋਂ 4 ਗੋਲੀਆਂ ਗੱਡੀ ਵਿਚ ਵਜਦੀਆਂ ਹਨ। ਇਸ ਘਟਨਾ ਵਿਚ ਬਖਸ਼ੀਸ਼ ਸਿੰਘ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਜਿਸ ਵੇਲੇ ਬਾਬਾ ਬਖਸ਼ੀਸ਼ ਸਿੰਘ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਹਮਲਾਵਰਾਂ ਵੱਲੋਂ ਇਹ ਹਮਲਾ ਕੀਤਾ ਗਿਆ। ਘਟਨਾ ਤੋਂ ਠੀਕ ਪਹਿਲਾਂ ਬਾਬਾ ਬਖਸ਼ੀਸ਼ ਸਿੰਘ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰ ਰਹੇ ਸਨ।
ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੇ H-1B ਵੀਜ਼ੇ ਦਾ ਕੀਤਾ ਸਮਰਥਨ, ਭਾਰਤੀਆਂ ਨੂੰ ਮਿਲ ਸਕਦਾ ਵੱਡਾ ਫਾਇਦਾ
ਦੱਸ ਦੇਈਏ ਕਿ ਬਾਬਾ ਬਖਸ਼ੀਸ਼ ਸਿੰਘ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਅਜਿਹੇ ਵਿਚ ਪਟਿਆਲਾ ਦੇ ਬੱਸ ਸਟੈਂਡ ਦੇ ਸਾਹਮਣੇ ਬੀਤੀ ਰਾਤ ਇਹ ਘਟਨਾ ਵਾਪਰੀ ਜਦੋਂ ਬਾਬਾ ਬਖਸ਼ੀਸ਼ ਸਿੰਘ ਆਪਣੀ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: