ਆਸਟ੍ਰੇਲੀਆ ਦੇ ਮੰਤਰੀ Julian Hill ਨੇ ਨਸਲੀ ਟਿੱਪਣੀ ਲਈ ਦਿਲਜੀਤ ਦੁਸਾਂਝ ਤੋਂ ਮੁਆਫ ਮੰਗੀ। ਉਨ੍ਹਾਂ ਨੇ ਦਿਲਜੀਤ ਖਿਲਾਫ ਨਸਲੀ ਟਿੱਪਣੀ ਨੂੰ ਬਕਵਾਸ ਦੱਸਿਆ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ‘ਚ ਨਸਲੀ ਵਿਤਕਰੇ ਲਈ ਕੋਈ ਜਗ੍ਹਾ ਨਹੀਂ । ਇਹ ਮੂਰਖਾਂ ਦੇ ਛੋਟੇ ਜਿਹੇ ਗਰੁੱਪ ਦੀ ਬਕਵਾਸ ਹੈ। ਵਿਰੋਧੀਆਂ ਨੂੰ ਦਿਲਜੀਤ ਦਾ ਜਵਾਬ ਪ੍ਰਸ਼ੰਸਾਯੋਗ ਤੇ ਸਤਿਕਾਰਯੋਗ ਹੈ। ਮੈਨੂੰ ਦਿਲਜੀਤ ਦੇ Australia ਆਉਣ ‘ਤੇ ਬਹੁਤ ਖੁਸ਼ੀ ਹੈ। ਦਿਲਜੀਤ ਨੇ ਜਵਾਬ ਦਿੰਦਿਆਂ ਕਿਹਾ- “No Problem”
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੇ ਆਸਟ੍ਰੇਲੀਆ ਦੌਰੇ ‘ਤੇ ਉਨ੍ਹਾਂ ਨੂੰ ਕਈ ਵਿਵਾਦਿਤ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਦਿਲਜੀਤ ਦੁਸਾਂਝ ਵੱਲੋਂ ਬਹੁਤ ਹੀ ਸਹਿਜ ਤਰੀਕੇ ਨਾਲ ਇਨ੍ਹਾਂ ਵਿਵਾਦਿਤ ਟਿੱਪਣੀਆਂ ਦਾ ਜਵਾਬ ਦਿੱਤਾ ਗਿਆ। ਦਿਲਜੀਤ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਆਸਟ੍ਰੇਲੀਆ ਵਿਚ ਲੈਂਡ ਕੀਤਾ ਲੋਕਾਂ ਨੇ ਕਮੈਂਟ ਕਰਨਾ ਸ਼ੁਰੂ ਕੀਤਾ ਇਕ ਹੋਰ ਉਬਰ ਤੇ ਟਰੱਕ ਡਰਾਈਵਰ ਆ ਗਿਆ ਹੈ। 7-11 ਦੀ ਜੌਬ ਕਰਨ ਵਾਲਾ ਆਸਟ੍ਰੇਲੀਆ ਪਹੁੰਚ ਗਿਆ ਹੈ।
ਇਹੀ ਵੀ ਪੜ੍ਹੋ : ਤੇਲੰਗਾਨਾ : ਬੱਸ ਤੇ ਬੱਜਰੀ ਲੈ ਕੇ ਜਾ ਰਹੇ ਡੰਪਰ ਵਿਚਾਲੇ ਹੋਈ ਟੱ.ਕਰ, ਹਾ.ਦਸੇ ‘ਚ ਕਰੀਬ 19 ਲੋਕਾਂ ਦੀ ਮੌ.ਤ
ਇਨ੍ਹਾਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਦਿਲਜੀਤ ਦੁਸਾਂਝ ਨੇ ਕਿਹਾ ਕਿ ਜੇਕਰ ਉਬਰ ਡਰਾਈਵਰ 5 ਮਿੰਟ ਵੀ ਲੇਟ ਹੋਵੇ ਤਾਂ ਤੁਹਾਡਾ ਕੰਮ ਰੁਕ ਜਾਂਦਾ ਹੈ ਤੇ ਜੇਕਰ ਟਰੱਕ ਡਰਾਈਵਰ ਕੰਮ ਨਹੀਂ ਕਰਨਗੇ ਤਾਂ ਤੁਹਾਡੇ ਘਰ ਬ੍ਰੈੱਡ ਨਹੀਂ ਪਹੁੰਚੇਗੀ। ਦਿਲਜੀਤ ਨੇ ਕਿਹਾ ਕਿ ਮੈਨੂੰ ਨਫ਼ਰਤ ਫੈਲਾਉਣ ਵਾਲਿਆਂ ‘ਤੇ ਕੋਈ ਗੁੱਸਾ ਨਹੀਂ ਸਗੋਂ ਮੈਂ ਹੈਰਾਨ ਹਾਂ ਕਿ ਲੋਕ ਅਜੇ ਵੀ ਕਿੱਥੇ ਖੜ੍ਹੇ ਆ।
ਵੀਡੀਓ ਲਈ ਕਲਿੱਕ ਕਰੋ -:
























