avkash jatt di star:ਪੰਜਾਬੀ ਗਾਇਕੀ ਦੇ ਮਾਣ ਹਰਭਜਨ ਮਾਨ ਨੇ ਆਪਣੀ ਗਾਇਕੀ ਨਾਲ ਹਰ ਇੱਕ ਦਾ ਦਿਲ ਜਿੱਤਿਆ ਹੈ। ਉਹਨਾਂ ਨੇ ਗਾਇਕੀ ਨੂੰ ਇੱਕ ਨਵੀਂ ਰਾਹ ਦਿੱਤੀ। ਉੱਥੇ ਹੀ ਹੁਣ ਉਹਨਾਂ ਦਾ ਬੇਟਾ ਅਵਕਾਸ਼ ਮਾਨ ਵੀ ਇੰਡਸਟਰੀ ‘ਚ ਆਪਣਾ ਕਦਮ ਰੱਖ ਚੁੱਕੇ ਨੇ । ਜੀ ਹਾਂ ਉਹ ਆਪਣਾ ਨਵਾਂ ਪੰਜਾਬੀ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਜੱਟ ਦੀ ਸਟਾਰ’ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗਾਇਕੀ ਦੀ ਤਾਂ ਉਹ ਉਨ੍ਹਾਂ ਨੂੰ ਆਪਣੇ ਪਿਤਾ ਹਰਭਜਨ ਮਾਨ ਤੋਂ ਵਿਰਸੇ ‘ਚ ਹੀ ਮਿਲੀ ਹੈ। ਇਸ ਗੀਤ ਦੇ ਬੋਲ Mellow D, ਗੋਪੀ ਸਿੱਧੂ ਤੇ ਅਵਕਾਸ਼ ਮਾਨ ਨੇ ਮਿਲਕੇ ਲਿਖੇ ਨੇ । ਗਾਣੇ ਨੂੰ ਮਿਊਜ਼ਿਕ Bharatt-Saurabh ਨੇ ਦਿੱਤਾ ਹੈ ।
ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਕਿਊਬਾ ਦੇ ਹਵਾਨਾ ਸ਼ਹਿਰ ਵਿੱਚ ਸ਼ੂਟ ਕੀਤਾ ਹੈ । ਜਿਸ ‘ਚ ਅਵਕਾਸ਼ ਮਾਨ ਵਿਦੇਸ਼ੀ ਮਾਡਲ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਗਾਣੇ ਦਾ ਵੀਡੀਓ VYRLOriginals ਦੇ ਮਿਊਜ਼ਿਕ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾ ਵੱਲੋ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤਣਾਅ ਭਰੇ ਮਾਹੌਲ ‘ਚ ਇਹ ਰੋਮਾਂਟਿਕ ਬੀਟ ਸੌਂਗ ਦਰਸ਼ਕਾਂ ਦੇ ਮਨੋਰੰਜਨ ਕਰਨ ਦੇ ਨਾਲ ਉਨ੍ਹਾਂ ਨੂੰ ਕੁਝ ਰਾਹਤ ਦਾ ਵੀ ਅਹਿਸਾਸ ਕਰਵਾ ਰਿਹਾ ਹੈ ।
ਹਰਭਜਨ ਮਾਨ ਦਾ ਇਹ ਕਹਿਣਾ ਹੈ ਕਿ ਓਹ ਆਪਣੇ ਬੇਟੇ ਨੂੰ ਗਾਇਕੀ ਅਤੇ ਐਕਟਿੰਗ ਬਾਰੇ ਪੂਰੀ ਸਿੱਖਿਆ ਦਿਲਵਾਉਣ ਤੋਂ ਬਾਅਦ ਹੀ ਇਸ ਇੰਡਸਟਰੀ ਵਿੱਚ ਲੈ ਆਏ ਹਨ। ਜਾਣਕਾਰੀ ਮੁਤਾਬਿਕ ਅਵਕਾਸ਼ ਮਾਨ ਨੇ ਆਪਣੀ ਗਾਇਕੀ ਦੀ ਸਿੱਖਿਆ ਨਿਊ ਯਾਰ੍ਕ ਫ਼ਿਲਮ ਅਕੈਡਮੀ ਤੋਂ ਲਈਹੈ। ਫੈਨਜ਼ ਨੂੰ ਵੀ ਅਵਕਾਸ਼ ਮਾਨ ਤੋਂ ਬਹੁਤ ਉਮੀਦਾਂ ਹਨ ਕਿ ਜਿਸ ਤਰਾਂ ਇਹਨਾਂ ਦੇ ਪਿਤਾ ਹਰਭਜਨ ਮਾਨ ਨੇ ਗਾਇਕੀ ਵਿੱਚ ਇੱਕ ਉੱਚਾ ਦਰਜ਼ਾ ਹਾਸਿਲ ਕੀਤਾ ਹੈ।ਓਹ ਵੀ ਉਸੇ ਤਰ੍ਹਾ ਹੀ ਆਪਣੀ ਗਾਇਕੀ ਦੇ ਜਰੀਏ ਕੁੱਝ ਕਰ ਸਕਦੇ ਹਨ।