ਪੰਜਾਬੀ ਗਾਇਕ ਬੱਬੂ ਮਾਨ ਅੱਜ ਪਿੰਡ ਟਾਂਡੀ ਪਹੁੰਚੇ ਜਿਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਪੜੇ ਤੇ ਰਾਹਤ ਸਮੱਗਰੀ ਵੰਡੇ । ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਸਾਰਿਆਂ ਨੂੰ ਇੱਕ-ਦੂਜੇ ਦੇ ਨਾਲ ਜੁੜ ਜਾਣਾ ਚਾਹੀਦਾ ਹੈ। ਸਾਰੇ ਜਣੇ ਸੇਵਾ ਕਰੋ, ਕੱਲ੍ਹ ਕਿਸੇ ਨੇ ਨਹੀਂ ਦੇਖਿਆ, ਅੱਜ ਜੇ ਤੁਹਾਡੀ ਜੇਬ੍ਹ ‘ਚ ਪੈਸੇ ਨੇ ਤੇ ਜੇ ਤੁਸੀਂ ਕਿਸੇ ਦਾ ਦਰਦ ਵੰਡ ਸਕਦੇ ਹੋ ਤਾਂ ਵੰਡ ਲਓ। ਬੱਬੂ ਮਾਨ ਨੇ ਕਿਹਾ ਹੈ ਕਿ ਮੇਰੀ ਵਲੋਂ ਇਹ ਨਿੱਕੀ ਜਿਹੀ ਸੇਵਾ ਕੀਤੀ ਜਾ ਰਹੀ ਹੈ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ।
ਇਹ ਵੀ ਪੜ੍ਹੋ : ਜਲੰਧਰ : ਜਵੈਲਰ ਨੇ ਲੁਟੇਰਿਆਂ ਦਾ ਕੀਤਾ ਬਹਾਦੁਰੀ ਨਾਲ ਸਾਹਮਣਾ, ਪਾਈਆਂ ਭਾਜੜਾਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੰਜਾਬੀ ਗਾਇਕ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ ਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਹੈ ਤਾਂ ਜੋ ਲੋਕਾਂ ਦੀ ਵਧ ਤੋਂ ਵਧ ਮਦਦ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਇਸ ਮੁਸ਼ਕਲ ਘੜੀ ਵਿਚੋਂ ਜਲਦੀ ਕੱਢਿਆ ਜਾ ਸਕੇ। ਕੁਝ ਦਿਨ ਪਹਿਲਾਂ ਰੈਪਰ ਬਾਦਸ਼ਾਹ ਤੇ ਉਨ੍ਹਾਂ ਦੀ ਮਾਤਾ ਅਜਨਾਲਾ ਦੇ ਪਿੰਡ ਪੈੜੇਵਾਲ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਦੀ ਮੁਰੰਮਤ ਕਰਵਾਈ ਤੇ ਕੁਝ ਪੀੜਤਾਂ ਨੂੰ ਨਵੇਂ ਘਰ ਬਣਵਾ ਕੇ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
























