ਨਾਭਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੀ ਮੁਲਾਜ਼ਮ ਤੇ ਉਸ ਦੀ 3 ਮਹੀਨੇ ਦੀ ਬੱਚੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖਬਰ ਹੈ। ਪਲਾਂ ਵਿਚ ਹੀ ਹਸਦਾ-ਵਸਦਾ ਪਰਿਵਾਰ ਉਜੜ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਕ ਸਵਿਫਟ ਕਾਰ ਨੇ ਦੂਜੀ ਸਵਿਫਟ ਕਾਰ ਨੂੰ ਗਲਤ ਤਰੀਕੇ ਨਾਲ ਓਵਰਟੇਕ ਕੀਤਾ ਜਿਸ ਕਰਕੇ ਹਾਦਸਾ ਵਾਪਰਿਆ। ਕਾਰਾਂ ਸੰਤੁਲਨ ਗੁਆ ਬੈਠੀ ਤੇ ਦੋਵੇਂ ਕਾਰਾਂ ਟਕਰਾ ਗਈਆਂ। ਮ੍ਰਿਤਕਾਂ ਦੀ ਪਛਾਣ ਅਮਨਪ੍ਰੀਤ ਕੌਰ ਤੇ 3 ਮਹੀਨੇ ਦੀ ਮਾਸੂਮ ਅਰਜੋਈ ਵਜੋਂ ਹੋਈ ਹੈ। ਮ੍ਰਿਤਕ ਅਮਨਪ੍ਰੀਤ ਕੌਰ ਦੀ 10 ਸਾਲਾ ਦੀ ਭਤੀਜੀ ਵੀ ਹਾਦਸੇ ਵਿਚ ਗੰਭੀਰ ਜਖਮੀ ਹੋਈ ਹੈ। ਇਕ ਕਾਰ ਵਿਚ 5 ਵਿਅਕਤੀ ਸਵਾਰ ਸਨ ਤੇ ਜਦੋਂ ਕਾਰ ਨਾਭਾ ਦੇ ਪਿੰਡ ਬੀੜ ਦੁਸਾਂਝ ਸਥਿਤ ਪੀਰ ਬਾਬਾ ਨੋਗਜਾ ਦੇ ਨੇੜੇ ਪਹੁੰਚੀ ਤਾਂ ਮਾਹੌਲ ਗੰਭੀਰ ਹੋ ਗਿਆ ਜਦੋਂ ਸੜਕ ਹਾਦਸੇ ਵਿਚ ਮਾਂ-ਧੀ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਮ੍ਰਿਤਕ ਅਮਨਪ੍ਰੀਤ ਕੌਰ ਦਾ ਪਤੀ ਵੀ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਿਹਾ ਹੈ। ਇਹ ਪਰਿਵਾਰ ਰਾਜਪੁਰਾ ਰਿਸ਼ਤੇਦਾਰ ਨੂੰ ਲੈਣ ਜਾ ਰਿਹਾ ਸੀ ਜੋ ਸਪੇਨ ਤੋਂ ਘਰ ਵਾਪਸ ਆ ਰਿਹਾ ਸੀ ਪਰ ਰਸਤੇ ਵਿਚ ਹੀ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 14 ਚੈਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ, CM ਮਾਨ ਨੇ ਨਵ-ਨਿਯੁਕਤ ਵਰਕਰਾਂ ਨੂੰ ਦਿੱਤੀ ਵਧਾਈ
ਟੱਕਰ ਇੰਨੀ ਭਿਆਨਕ ਸੀ ਕਿ 3 ਮਹੀਨੇ ਦੀ ਬੱਚੀ ਨੇ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਅਮਨਪ੍ਰੀਤ ਕੌਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਕਾਰ ਵਿਚ ਸਵਾਰ ਅਮਨਪ੍ਰੀਤ ਦੀ ਭਤੀਜੀ ਜੋ ਕਿ ਗੰਭੀਰ ਜਖਮੀ ਦੱਸੀ ਜਾ ਰਹੀ ਹੈ, ਨੂੰ ਸਿਵਲ ਹਸਪਤਾਲ ਤੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:
























