ਬੀਤੇ ਦਿਨੀਂ ਖਨੌਰੀ ਮੋਰਚੇ ਮਹਾਪੰਚਾਇਤ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜ ਗਈ ਸੀ। ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ ਤੇ ਉਨ੍ਹਾਂ ਦਾ ਇਲਾਜ ਹੁਣ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਟਾਫਟ ਟੈਂਕੀਆਂ ਕਰਵਾ ਲਓ ਫੁੱਲ, ਪੰਜਾਬ ‘ਚ ਸਸਤਾ ਹੋਇਆ ਪੈਟ੍ਰੋਲ ਤੇ ਡੀਜ਼ਲ, ਜਾਣੋ ਨਵੇਂ ਰੇਟ
ਹਸਪਤਾਲ ਵਿਚ ਭਰਤੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਠੀਕ ਹੁੰਦੇ ਹਨ ਤਾਂ ਮੋਰਚੇ ‘ਤੇ ਜਾਣਗੇ ਤੇ ਜੇ ਮੇਰੀ ਮੌਤ ਹੁੰਦੀ ਹੈ ਤਾਂ ਖਨੌਰੀ ਬਾਰਡਰ ‘ਤੇ ਮੇਰੀ ਦੇਹ ਰੱਖੀ ਜਾਵੇ ਤੇ ਕਿਸਾਨੀ ਮੰਗਾਂ ਪੂਰੀਆਂ ਨਾ ਹੋਣ ਤੱਕ ਅੰਤਿਮ ਮੇਰਾ ਸਸਕਾਰ ਨਾ ਕੀਤਾ ਜਾਵੇ। ਸਰਕਾਰ ਨਾਲ ਕੋਈ ਫੈਸਲਾ ਨਹੀਂ ਹੁੰਦਾ। ਜਦੋਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲਦਾ ਹੈ ਉਦੋਂ ਤੱਕ ਮੇਰੀ ਮ੍ਰਿਤਕ ਦੇਹ ਮੋਰਚੇ ‘ਤੇ ਹੀ ਰਹਿਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
