ਨੈਸ਼ਨਲ ਹਾਈਵੇ ‘ਤੇ ਬਾਗਰੇਹੀ ਪਿੰਡ ਕੋਲ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਜਨਰਥ ਬੱਸ ਤੇ ਬਲੈਰੋ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਬੱਚੇ ਸਣੇ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 6 ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਸਾਰੇ ਲੋਕ ਇਕ ਹੀ ਪਰਿਵਾਰ ਦੇ ਸਨ। ਸਾਰੇ ਪ੍ਰਯਾਗਰਾਜ ਵਿੱਚ ਅਸਥੀਆਂ ਨੂੰ ਵਿਸਰਜਨ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਪੰਨਾ ਵਾਪਸ ਪਰਤ ਰਹੇ ਸਨ।
ਜਾਣਕਾਰੀ ਮੁਤਾਬਕ ਪੁਲਿਸ ਨੇ ਐਂਬੂਲੈਂਸ ਨੂੰ ਜ਼ਿਲ੍ਹਾ ਹਸਪਤਾਲ ਤੇ ਰਾਮਨਗਰ ਹਸਪਤਾਲ ਭਰਤੀ ਕਰਾਇਆ ਹੈ। ਤਿੰਨ ਲੋਕਾਂ ਦੀ ਹਾਲਤ ਗੰਭੀਰ ਹੋਣ ‘ਤੇ ਉਨ੍ਹਾਂ ਨੂੰ ਪ੍ਰਗਯਾਗਰਾਜ ਰੈਫਰ ਕੀਤਾ ਗਿਆ ਹੈ। ਜਨਰਥ ਬੱਸ ਚਿਤਰਕੂਟ ਤੋਂ ਪ੍ਰਯਾਗਰਾਜ ਜਾ ਰਹੀ ਸੀ। ਬਲੈਰੋ ਪ੍ਰਯਾਗਰਾਜ ਤੋਂ ਮੱਧਪ੍ਰਦੇਸ਼ ਦੇ ਪੰਨਾ ਪਰਤ ਰਹੀ ਸੀ। 2 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 2 ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ।
ਮ੍ਰਿਤਕਾਂ ਦਾ ਅੰਕੜਾ ਵਧਣ ਦਾ ਖਦਸ਼ਾ ਹੈ। ਬਲੈਰੋ ਵਿਚ ਦੋ ਪਰਿਵਾਰ ਦੇ ਲੋਕ ਬੈਠੇ ਸਨ। ਮ੍ਰਿਤਕਾਂ ਵਿਚ 2 ਪੁਰਸ਼ ਤੇ 1 ਮਹਿਲਾ ਤੇ 2 ਬੱਚੇ ਸ਼ਾਮਲ ਹਨ। ਹਾਦਸੇ ਵਿਚ ਮ੍ਰਿਤਕਾਂ ਦੇ ਨਾਂ ਪ੍ਰਤਾਪ ਪਟੇਲ (45), ਜਗਜੀਤ ਕੁਸ਼ਵਾਹਾ (52), ਆਕਾਸ਼ੀ ਦੇਵੀ, ਸ਼ਰਦ ਪਟੇਲ (12) ਤੇ ਰਾਮਬਾਈ (35) ਹੈ। ਪ੍ਰਤਾਪ ਪਟੇਲ ਤੇ ਸ਼ਰਦ ਪਿਤਾ-ਪੁੱਤਰ ਹਨ। ਬਲੈਰੋ ਦੇ ਡਰਾਈਵਰ ਨੂੰ ਨੀਂਦ ਆਉਣ ਨਾਲ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਗੀਤ ‘WATCH OUT’ ਨੂੰ ਕੈਨੇਡੀਅਨ Billboard ‘ਤੇ ਮਿਲਿਆ 33ਵਾਂ ਸਥਾਨ, YOUTUBE ‘ਤੇ ਮਿਲੇ ਇੰਨੇ VIEWS
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਦੇ ਪਰਖੱਚੇ ਉਡ ਗਏ। ਬਲੈਰੋ ਵਿਚ ਵਿਚਕਾਰਲੀ ਸੀਟ ‘ਤੇ ਬੈਠੇ ਲੋਕ, ਉਛਲ ਕੇ ਅੱਗੇ ਵਾਲੀ ਸੀਟ ‘ਤੇ ਡਿੱਗੇ ਤੇ ਅੱਗੇ ਇੰਜਣ ਤੇ ਸ਼ੀਸ਼ੇ ਵਿਚ ਫਸ ਗਏ। ਅੱਗੇ ਦੀ ਸੀਟ ‘ਤੇ ਬੈਠੇ ਯਾਤਰੀਆਂ ਲਈ ਜੇਸੀਬੀ ਬੁਲਾਉਣੀ ਪਈ। ਇਸ ਦੇ ਬਾਅਦ ਜੇਸੀਬੀ ਗੱਡੀ ਨੂੰ ਪਿੱਛੇ ਖਿਚਵਾਇਆ ਉਦੋਂ ਅੱਗੇ ਫਸੇ ਯਾਤਰੀਆਂ ਨੂੰ ਕੱਢਿਆ ਗਿਆ।