ਅਬੋਹਰ ਵਿਚ ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਦੇ ਸ਼ਰਧਾਂਜਲੀ ਸਮਾਰੋਹ ਵਿਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਦੁੱਖ ਪ੍ਰਗਟ ਕਰਨ ਲਈ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ‘ਚ ਤਰੱਕੀ ਕਰਨਾ ਗੁਨਾਹ ਹੋ ਗਿਆ ਹੈ । ਜਾਂ ਤਾਂ ਮੈਂ 29 ਮਈ ਨੂੰ ਇਸ ਤਰ੍ਹਾਂ ਦਾ ਦਿਨ ਦੇਖਿਆ ਸੀ ਜਾਂ ਅਬੋਹਰ ‘ਚ ਇਸ ਘਟਨਾ ਵਾਲੇ ਦਿਨ ਦੇਖਿਆ। ਇਹ ਲੋਕ ਸਾਨੂੰ ਬੇਰੁਜ਼ਗਾਰ ਤੇ ਭੁੱਖੇ ਮਰਦੇ ਦੇਖਣਾ ਚਾਹੁੰਦੇ ਹਨ। ਮੇਰਾ ਅਰਬਾਂ ਕਮਾਉਣ ਵਾਲਾ ਪੁੱਤ 2 ਮਿੰਟ ‘ਚ ਮਾਰ ਗਏ। ਮੇਰਾ ਪੁੱਤ ਜ਼ਿਲ੍ਹੇ ਨੂੰ ਗੋਦ ਲੈਣਾ ਚਾਹੁੰਦਾ ਸੀ ਪਰ ਨਸ਼ੇੜੀਆਂ ਨੇ ਮਾਰ ਦਿੱਤਾ।
ਬਲਕੌਰ ਸਿੰਘ ਨੇ ਕਿਹਾ ਕਿ ਰਾਜਨੀਤਕ ਪਹੁੰਚ ਬਹੁਤ ਕਮਜ਼ੋਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਅਜੇ ਤੱਕ ਮੇਰੇ ਪੁੱਤਰ ਦਾ ਮਾਸਟਰਮਾਈਂਡ ਨਹੀਂ ਮਿਲਿਆ। ਲੋਕ ਸਾਡੇ ਨਾਲ ਉਸ ਸਮੇਂ ਤੱਕ ਹੀ ਖੜ੍ਹੇ ਹੁੰਦੇ ਹਨ ਜਦੋਂ ਤੱਕ ਭੋਗ ਨਹੀਂ ਪੈ ਜਾਂਦਾ ਤੇ ਇਸ ਤੋਂ ਬਾਅਦ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ, ਸਾਬਕਾ ਵਿਧਾਇਕ ਅਰੁਣ ਨਾਰੰਗ, ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਐੱਸਐੱਸਪੀ ਗੁਰਮੀਤ ਸਿੰਘ ਤੇ ਹੋਰ ਮਾਣਯੋਗ ਵਿਅਕਤੀ ਹਾਜ਼ਰ ਸਨ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਅਮਰਨਾਥ ਯਾਤਰਾ ‘ਤੇ ਗਿਆ ਨੌਜਵਾਨ ਲਾਪਤਾ, ਰੇਲਪਥਰੀ ਨੇੜੇ ਨਦੀ ‘ਚ ਨੌਜਵਾਨ ਦੇ ਡਿੱਗਣ ਦਾ ਖ਼ਦਸ਼ਾ
ਦੱਸ ਦੇਈਏ ਕਿ 6 ਦਿਨ ਪਹਿਲਾਂ ਵਪਾਰੀ ਸੰਜੇ ਵਰਮਾ ਦੀ 2 ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੇ ਬਾਅਦ ਪੁਲਿਸ ਨੇ ਐਨਕਾਊਂਟਰ ਵਿਚ ਦੋ ਸ਼ੂਟਰਾਂ ਨੂੰ ਢੇਰ ਕਰ ਦਿੱਤਾ ਤੇ ਤਿੰਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਕ ਮੁਲਜ਼ਮ ਅਜੇ ਵੀ ਫਰਾਰ ਹੈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























