Balvir Singh Akshay Kumar: ਹਾਕੀ ਲੀਜੈਂਡ ਅਤੇ ਤਿੰਨ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਬਲਬੀਰ ਸਿੰਘ ਦੀ 95 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਬਲਵੀਰ ਦੋ ਹਫਤਿਆਂ ਤੋਂ ਜ਼ਿਆਦਾ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਸੋਮਵਾਰ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ ਸਨ। ਉਹ ਆਪਣੇ ਪਿੱਛੇ ਬੇਟੀ ਸੁਸ਼ਬੀਰ, ਤਿੰਨ ਬੇਟੇ ਕੰਵਲਬੀਰ, ਕਰਨਬੀਰ ਅਤੇ ਗੁਰਬੀਰ ਨੂੰ ਛੱਡ ਗਏ ਹਨ।
ਇਸ ਦੁੱਖੀ ਖ਼ਬਰ ‘ਤੇ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਟਵੀਟ ਕੀਤਾ ਹੈ। ਟਵੀਟ ਵਿੱਚ ਉਨ੍ਹਾਂ ਲਿਖਿਆ ਹਾਕੀ ਲੀਜੈਂਡ ਬਲਵੀਰ ਸਿੰਘ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਨੂੰ ਅਤੀਤ ‘ਚ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਅਤੇ ਇਸ ਗੱਲ ਲਈ ਮੈੰ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ। ਉਹ ਬਹੁਤ ਬਿਹਤਰੀਨ ਵਿਅਕਤਿਤਵ ਵਾਲੇ ਇੰਸਾਨ ਸਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਾਲ 2018 ਵਿੱਚ ਆਈ ਫਿਲਮ ਗੋਲਡ ‘ਚ ਅਕਸ਼ੇ ਕੁਮਾਰ ਨੇ ਬਲਬੀਰ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਹ ਕਹਾਣੀ 1948 ਦੇ ਓਲੰਪਿਕ ‘ਤੇ ਆਧਾਰਿਤ ਸੀ। ਜਦੋਂ ਬਲਬੀਰ ਸਿੰਘ ਦੀ ਕਪਤਾਨੀ ‘ਚ ਭਾਰਤ ਨੇ ਆਪਣਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਰੀਮਾ ਕਾਗਤੀ ਨੇ ਕੀਤਾ ਸੀ ਅਤੇ ਇਸ ਵਿੱਚ ਅਕਸ਼ੇ ਕੁਮਾਰ ਦੇ ਨਾਲ ਮੌਨੀ ਰਾਏ, ਅਮਿਤ ਸਾਧ, ਵਿਨੀਤ ਕੁਮਾਰ ਸਿੰਘ ਅਤੇ ਸਨੀ ਕੌਸ਼ਲ ਸਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਲਬੀਰ ਸਿੰਘ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਦੀਆ ਲਗਭਗ ਕਈ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਬਲਬੀਰ ਸਿੰਘ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਫੈਨਜ਼ ਕਾਫੀ ਦੁਖੀ ਹਨ।