ਚਿੱਟੇ ਨਾਲ ਥਾਰ ਵਿਚ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਦੀ ਅੱਜ ਕੋਰਟ ਵਿਚ ਪੇਸ਼ੀ ਹੋਈ ਹੈ। 3 ਦਿਨਾਂ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਬਲਵਿੰਦਰ ਸੋਨੂੰ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਬਲਵਿੰਦਰ ਸੋਨੂੰ ‘ਤੇ ਇਲਜ਼ਾਮ ਲੱਗ ਰਹੇ ਸੀ ਕਿ ਦੋਵਾਂ ਨੇ ਤਸਕਰੀ ਦੇ ਸਿਰ ਤੋਂ ਗੱਡੀਆਂ , ਕੋਠੀਆਂ ਤੇ ਕਾਰਾਂ ਆਦਿ ਜਾਇਦਾਦ ਬਣਾਈ ਹੈ ਜਿਸ ਤੋਂ ਬਾਅਦ ਸਾਬਕਾ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਘਰ ‘ਤੇ ਰੇਡ ਮਾਰੀ ਗਈ ਤੇ ਹੁਣ ਬਲਵਿੰਦਰ ਸਿੰਘ ਸੋਨੂੰ ਦੇ ਜੱਦੀ ਪਿੰਡ ਦੇ ਘਰ ‘ਤੇ ਪੁਲਿਸ ਨੇ ਛਾਪਾ ਮਾਰਿਆ ਹੈ।
ਪੁਲਿਸ ਵੱਲੋਂ ਰੇਡ ਦੌਰਾਨ ਜੋ ਕੁਝ ਮਿਲਿਆ ਹੈ, ਉਸ
ਬਾਬਤ ਵੀ ਕੋਰਟ ਵਿਚ ਜਾਣਕਾਰੀ ਦਿੱਤੀ ਗਈ ਹੈ। 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਮਹਿਲਾ ਕਾਂਸਟੇਬਲ ਅਮਨਦੀਪ ਦੀ ਲਗਾਤਾਰ ਪੇਸ਼ੀ ਹੋ ਰਹੀ ਸੀ। ਉਹ ਵੀ ਨਿਆਂਇਕ ਹਿਰਾਸਤ ਵਿਚ ਹੈ। ਪਹਿਲਾਂ ਜਦੋਂ ਅਮਨਦੀਪ ਦੀ ਪੇਸ਼ੀ ਹੋਈ ਤਾਂ ਉਸ ਦੇ ਸਮਰਥਨ ਵਿਚ ਬਲਵਿੰਦਰ ਕੋਰਟ ਵਿਚ ਪਹੁੰਚਦਾ ਹੈ ਤੇ ਉਥੇ ਕੋਰਟ ਕੰਪਲੈਕਸ ਵਿਚ ਇਕ ਮਹਿਲਾ ਜੋ ਕਿ ਆਪਣੇ ਆਪ ਨੂੰ ਉਸ ਦੀ ਪਤਨੀ ਦੱਸਦੀ ਹੈ, ਉਸ ਦੇ ਨਾਲ ਲੜਾਈ ਹੁੰਦੀ ਹੈ। ਬਲਵਿੰਦਰ ਉਥੋਂ ਫਰਾਰ ਹੋ ਜਾਂਦਾ ਹੈ ਤੇ ਸੀਆਈਏ ਸਟਾਫ ਮੋਹਾਲੀ ਵੱਲੋਂ ਬਲਵਿੰਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਗ੍ਰਿਫਤਾਰੀ ਦੇ ਬਾਅਦ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਪਹਿਲਾਂ 1 ਦਿਨ ਦਾ, ਫਿਰ 3 ਦਿਨ ਦਾ ਤੇ ਉਸ ਤੋਂ ਬਾਅਦ ਫਿਰ ਰਿਮਾਂਡ ਹਾਸਲ ਹੁੰਦਾ ਹੈ ਤੇ ਹੁਣ ਨਿਆਂਇਕ ਹਿਰਾਸਤ ਵਿਚ ਬਲਵਿੰਦਰ ਨੂੰ ਭੇਜਿਆ ਗਿਆ ਹੈ। 
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਸਮਾਰਟ ਫ਼ੋਨ, ਮਾਨ ਸਰਕਾਰ ਨੇ ਕੀਤਾ ਐਲਾਨ
ਹਾਲਾਂਕਿ ਰੇਡ ਦੌਰਾਨ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ ਪਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਨਜ਼ਰ ਬਣਾ ਕੇ ਰੱਖੀ ਹੋਈ ਹੈ। ਬਠਿੰਡਾ ਪੁਲਿਸ ਥਾਣੇ ਦੇ ਐੱਸਐੱਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਦੇ ਸਿਰਸਾ ਪਿੰਡ ਵਿਖੇ ਨਾਨਕਪੁਰਾ ਵਿਚ ਉਸ ਦੇ ਘਰ ਸਰਚ ਵੀ ਕੀਤੀ ਗਈ ਤੇ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























