ਜਲੰਧਰ ਵਿਚ ਡ੍ਰੋਨ ਉਡਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤਾ ਹੈ ਕਿ ਜਲੰਧਰ ਦੇ ਖੇਤਰਾਧਿਕਾਰ ਨੂੰ ‘ਨੋ ਡ੍ਰੋਨ ਜ਼ੋਨ’ ਐਲਾਨਿਆ ਗਿਆ ਹੈ ਤੇ ਡ੍ਰੋਨ ਤੇ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਦੀ ਉਡਾਣ ‘ਤੇ ਤਤਕਾਲ ਪ੍ਰਭਾਵ ਨਾਲ ਸਖਤੀ ਨਾਲ ਪ੍ਰਤੀਬੰਧ ਲਗਾਇਆ ਜਾਵੇਗਾ। ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਹੁਕਮ ਦਿੱਤਾ ਕਿ ਇਹ ਪਾਬੰਦੀ ਅੱਜ ਤੋਂ ਅਗਲੇ ਤਿੰਨ ਮਹੀਨਿਆਂ ਤੱਕ ਲਾਗੂ ਰਹੇਗੀ।
ਇਹ ਵੀ ਪੜ੍ਹੋ : ਰਾਘਵ ਚੱਢਾ ਸਸਪੈਂਸ਼ਨ ਕੇਸ, SC ਨੇ ਸਕੱਤਰੇਤ ਤੋਂ ਮੰਗਿਆ ਜਵਾਬ, ਦਿੱਲੀ ਸਰਵਿਸ ਬਿੱਲ ‘ਤੇ 5 ਫਰਜ਼ੀ ਸਾਈਨ ਕਰਾਉਣ ਦਾ ਦੋਸ਼
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਤੇ ਇਕ ਹੀ ਉਦੇਸ਼ ਲਈ ਯੂਏਵੀ/ਡ੍ਰੋਨ ਦਾ ਇਸਤੇਮਾਲ ਕਰਨ ਵਿਚ ਸ਼ਾਮਲ ਪੁਲਿਸ ਤੇ ਸੀਮਾ ਸੁਰੱਖਿਆ ਬਲਾਂ ਨੂੰ ਯੂਏਵੀ/ਡ੍ਰੋਨ ਤਾਇਨਤ ਕਰਨ ਤੋਂ ਪਹਿਲਾਂ ਡੀਐੱਮ ਦਫਤਰ ਨੂੰ ਸੂਚਿਤ ਕਰਨਾ ਹੋਵੇਗਾ। ਪੁਲਿਸ ਕਮਿਸ਼ਨਰ ਤੇ ਐੱਸਐੱਸਪੀ ਜਲੰਧਰ ਦਿਹਾਤੀ ਇਸ ਹੁਕਮ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ।
ਵੀਡੀਓ ਲਈ ਕਲਿੱਕ ਕਰੋ -: