ਸਤੰਬਰ ਮਹੀਨਾ ਸ਼ੁਰੂ ਹੋਣ ਵਿੱਚ 3 ਦਿਨ ਬਾਕੀ ਹਨ । ਨਵੇਂ ਮਹੀਨੇ ਦੇ ਪਹਿਲਾਂ ਹੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਹੋ ਗਈ ਹੈ। ਸਤੰਬਰ ਮਹੀਨੇ ਵਿੱਚ ਛੁੱਟੀਆਂ ਹੀ ਛੁੱਟੀਆਂ ਹਨ। ਇਸ ਦੇ ਨਾਲ ਹੀ ਦਿੱਲੀ ਵਿੱਚ G-20 ਸੰਮੇਲਨ ਕਾਰਨ 8 ਤੋਂ 10 ਸਤੰਬਰ ਤੱਕ ਸਾਰੇ ਸਰਕਾਰੀ ਦਫਤਰਾਂ ਦੇ ਨਾਲ-ਨਾਲ ਬੈਂਕ ਵੀ ਬੰਦ ਰਹਿਣਗੇ । ਉੱਥੇ ਹੀ ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ ਸਤੰਬਰ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਮੁਤਾਬਕ ਸਤੰਬਰ ਮਹੀਨੇ ਵਿੱਚ ਬੈਂਕ 16 ਦਿਨ ਬੰਦ ਰਹਿਣ ਵਾਲੇ ਹਨ । ਉੱਥੇ ਹੀ ਸਤੰਬਰ ਵਿੱਚ 2 ਹਜ਼ਾਰ ਰੁਪਏ ਦੇ ਨੋਟ ਬਦਲਵਾਉਣ ਦੀ ਡੈੱਡਲਾਈਨ ਵੀ ਹੈ। ਇਸ ਕਾਰਨ ਸਤੰਬਰ ਮਹੀਨੇ ਵਿੱਚ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਪਹਿਲਾਂ ਹੀ ਛੁੱਟੀਆਂ ਬਾਰੇ ਚੈੱਕ ਕਰ ਲਓ।
ਸਤੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ
3 ਸਤੰਬਰ : ਐਤਵਾਰ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ
6 ਸਤੰਬਰ : ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਭੁਵਨੇਸ਼ਵਰ, ਚੇੱਨਈ, ਹੈਦਰਾਬਾਦ, ਪਟਨਾ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ
7 ਸਤੰਬਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਅਹਿਮਦਾਬਾਦ, ਚੰਡੀਗੜ੍ਹ, ਦੇਹਰਾਦੂਨ, ਗੰਗਟੋਕ, ਤੇਲੰਗਾਨਾ, ਜੈਪੁਰ, ਜੰਮੂ, ਕਾਨਪੁਰ, ਲਖਨਊ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ਼੍ਰੀਨਗਰ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ
9 ਸਤੰਬਰ : ਦੂਜਾ ਸ਼ਨੀਵਾਰ
10 ਸਤੰਬਰ : ਐਤਵਾਰ
17 ਸਤੰਬਰ : ਐਤਵਾਰ
18 ਸਤੰਬਰ : ਵਿਨਾਇਕ ਚਤੁਰਥੀ ਕਾਰਨ ਬੈਂਗਲੁਰੂ, ਤੇਲੰਗਾਨਾ ਜ਼ੋਨ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ
19 ਸਤੰਬਰ : ਗਣੇਸ਼ ਚਤੁਰਥੀ ਕਾਰਨ ਅਹਿਮਦਾਬਾਦ, ਬੇਲਾਪੁਰ, ਭੁਵਨੇਸ਼ਵਰ, ਮੁੰਬਈ, ਨਾਗਪੁਰ, ਪਣਜੀ ਵਿੱਚ ਜ਼ੋਨਲ ਬੈਂਕਾਂ ਵਿੱਚ ਛੁੱਟੀ ਹੋਵੇਗੀ
20 ਸਤੰਬਰ : ਕੋਚੀ ਅਤੇ ਭੁਵਨੇਸ਼ਵਰ ਜ਼ੋਨਾਂ ਵਿੱਚ ਗਣੇਸ਼ ਚਤੁਰਥੀ ਕਾਰਨ ਬੈਂਕ ਬੰਦ ਰਹਿਣਗੇ।
22 ਸਤੰਬਰ : ਸ਼੍ਰੀ ਨਰਾਇਣ ਗੁਰੂ ਸਮਾਧੀ ਦੇ ਮੌਕੇ ‘ਤੇ ਸਿਰਫ ਕੋਚੀ, ਪਣਜੀ ਅਤੇ ਤ੍ਰਿਵੇਂਦਰਮ ਜ਼ੋਨਾਂ ‘ਚ ਬੈਂਕ ਬੰਦ ਰਹਿਣਗੇ
23 ਸਤੰਬਰ: ਦੇਸ਼ ਭਰ ਦੇ ਬੈਂਕ ਚੌਥੇ ਸ਼ਨੀਵਾਰ ਨੂੰ ਬੰਦ ਰਹਿਣਗੇ
24 ਸਤੰਬਰ : ਐਤਵਾਰ
25 ਸਤੰਬਰ : ਸ਼੍ਰੀਮੰਤ ਸੰਕਰਦੇਵ ਜਯੰਤੀ ਕਾਰਨ ਗੁਹਾਟੀ ਜ਼ੋਨ ਵਿੱਚ ਬੈਂਕ ਬੰਦ ਰਹਿਣਗੇ
27 ਸਤੰਬਰ : ਮਿਲਾਦ-ਏ-ਸ਼ਰੀਫ਼(ਪੈਗੰਬਰ ਮੁਹੰਮਦ ਦਾ ਜਨਮਦਿਨ) ਕਾਰਨ ਜੰਮੂ, ਕੋਚੀ, ਸ੍ਰੀਨਗਰ, ਤ੍ਰਿਵੇਂਦਰਮ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ
28 ਸਤੰਬਰ : ਈਦ-ਏ-ਮਿਲਾਦ ਦੇ ਮੌਕੇ ‘ਤੇ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਚੇਨਈ, ਦੇਹਰਾਦੂਨ, ਤੇਲੰਗਾਨਾ, ਇੰਫਾਲ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ
29 ਸਤੰਬਰ : ਈਦ-ਏ-ਮਿਲਾਦ-ਉਲ-ਨਬੀ ਮੌਕੇ ਸਿਰਫ਼ ਗੰਗਟੋਕ, ਜੰਮੂ ਅਤੇ ਸ੍ਰੀਨਗਰ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ
ਵੀਡੀਓ ਲਈ ਕਲਿੱਕ ਕਰੋ -: