ਕਪੂਰਥਲਾ ਦੇ ਫਗਵਾੜਾ-ਹੁਸ਼ਿਆਰਪੁਰ ਹਾਈਵੇ ‘ਤੇ ਸਥਿਤ HDFC ਬੈਂਕ ਵਿਚ ਗੰਨ ਪੁਆਇੰਟ ‘ਤੇ 3 ਬਦਮਾਸ਼ਾਂ ਨੇ 40 ਲੱਖ ਰੁਪਏ ਲੁੱਟ ਲਈ। 3 ਲੁਟੇਰੇ ਕਾਰ ਵਿਚ ਸਵਾਰ ਹੋ ਕੇ ਬੈਂਕ ਵਿਚ ਆਏ। ਆਉਂਦੇ ਹੀ ਲੁਟੇਰਿਆਂ ਨੇ ਬੈਂਕ ਮੁਲਾਜ਼ਮਾਂ ‘ਤੇ ਪਿਸਤੌਲ ਤਾਨ ਦਿੱਤੀ। ਇਕ ਲੁਟੇਰੇ ਨੇ ਬੈਂਕ ਮੁਲਾਜ਼ਮ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਲਾਕਰ ਤੋਂ ਪੈਸੇ ਕੱਢਣ ਨੂੰ ਕਿਹਾ।
ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਕਿੰਨੀ ਰਕਮ ਦੀ ਲੁੱਟ ਕੀਤੀ ਹੈ, ਪੁਲਿਸ ਅਜੇ ਇਸ ਸਬੰਧੀ ਬੈਂਕ ਮੁਲਾਜ਼ਮਾਂ ਤੋਂ ਡਿਟੇਲ ਲਵੇਗੀ। ਲੁੱਟ ਦੀ ਵਾਰਦਾਤ ਦੇ ਤੁਰੰਤ ਬਾਅਦ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਮੌਕੇ ‘ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਲੁੱਟ ਦੀ ਸੂਚਨਾ ਮਿਲੀ ਹੈ। ਮੌਕੇ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੱਡੀ ‘ਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਏ ਸਨ ਜਿਨ੍ਹਾਂ ਕੋਲ ਗੰਨ ਸੀ।
ਪੁਲਿਸ ਬੈਂਕ ਤੇ ਆਸ-ਪਾਸ ਦੀਆਂ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਤਾਂ ਕਿ ਬਦਮਾਸ਼ਾਂ ਦੀ ਭਾਲ ਕੀਤੀ ਜਾ ਸਕੇ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਬੈਂਕ ਦੇ ਮੁਲਾਜ਼ਮਾਂ ਤੋਂ ਵੀ ਪੁੱਛਗਿਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























