ਵਿੱਤੀ ਸਾਲ 2024-25 ਸ਼ੁਰੂ ਹੋ ਚੁੱਕਾ ਹੈ ਤੇ ਬੈਂਕਿੰਗ ਜਗਤ ਲਈ ਇਸ ਦੀ ਸ਼ੁਰੂਆਤ ਪਹਿਲੇ ਮਹੀਨੇ ਛੁੱਟੀਆਂ ਦੀ ਭਰਮਾਰ ਨਾਲ ਹੋਈ ਹੈ। ਨਵੇਂ ਵਿੱਤੀ ਸਾਲ ਦਾ ਪਹਿਲਾ ਮਹੀਨਾ ਯਾਨੀ ਅਪ੍ਰੈਲ 2024 ਬੈਂਕਾਂ ਲਈ ਦੋ ਚਾਰ ਨਹੀਂ ਸਗੋਂ ਪੂਰੀਆਂ 14 ਛੁੱਟੀਆਂ ਵਾਲਾ ਹੈ। ਇਸ ਦਾ ਅਸਰ ਇਸ ਹਫਤੇ ਵੀ ਬੈਂਕਾਂ ‘ਤੇ ਹੋਣ ਵਾਲਾ ਹੈ।
ਆਰਬੀਆਈ ਵੱਲੋਂ ਜਾਰੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਮੁਤਾਬਕ ਇਸ ਹਫਤੇ ਬੈਂਕਾਂ ਲਈ ਛੁੱਟੀਆਂ ਨਾਲ ਭਰਿਆ ਪਿਆ ਹੈ। ਕਈ ਸੂਬਿਆਂ ਵਿਚ ਤਾਂ ਇਸ ਹਫਤੇ ਸੂਬੇ ਵਿਚ ਸਿਰਫ 3 ਦਿਨ ਲਈ ਹੀ ਬੈਂਕ ਖੁੱਲ੍ਹਣਗੇ। ਹਫਤੇ ਦੇ ਜ਼ਿਆਦਾਤਰ ਦਿਨ ਬੈਂਕ ਬੰਦ ਰਹਿਣ ਨਾਲ ਆਮ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਾ ਸਕਦਾ ਹੈ।
ਹਫਤੇ ਦੇ ਦੂਜੇ ਦਿਨ 8 ਅਪ੍ਰੈਲ 2024 ਮੰਗਲਵਾਰ ਤੋਂ ਬੈਂਕਾਂ ਦੀ ਛੁੱਟੀਆਂ ਦਾ ਸਿਲਸਿਲਾ ਜਾਰੀ ਹੈ। ਬੈਂਕਾਂ ਵਿਚ ਗੁੜੀ ਪਾੜਵਾ, ਉਗਾਡੀ, ਤੇਲੁਗੂ ਨਵ ਸਾਲ, ਸਜੀਬੂ ਨੋਗਮਪਾਨਬਾ ਅਤੇ ਪਹਿਲੇ ਨਵਰਾਤਰੇ ਛੁੱਟੀ ਰਹਿਣ ਵਾਲੀ ਹੈ। ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਵੱਖ-ਵੱਖ ਤਿਓਹਾਰ ਕਾਰਨ ਬੈਂਕ ਬੰਦ ਰਹਿਣਗੇ। ਜਿਹੜੇ ਸੂਬਿਆਂ ਵਿਚ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ, ਉਨ੍ਹਾਂ ਵਿਚ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਣੀਪੁਰ, ਗੋਆ ਤੇ ਜੰਮੂ-ਕਸ਼ਮੀਰ ਸ਼ਾਮਲ ਹੈ।
ਇਹ ਵੀ ਪੜ੍ਹੋ : ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 8 ਬਾਈਕਾਂ ਸਣੇ 2 ਕਾਬੂ
ਹਫਤੇ ਦੇ ਤੀਜੇ ਦਿਨ 10 ਅਪ੍ਰੈਲ ਨੂੰ ਰਮਜਾਨ ਦੇ ਮੌਕੇ ਕੇਰਲ ਵਿਚ ਬੈਂਕ ਬੰਦ ਰਹਿਣਗੇ। 11 ਅਪ੍ਰੈਲ ਵੀਰਵਾਰ ਨੂੰ ਲਗਭਗ ਪੂਰੇ ਦੇਸ਼ ਵਿਚ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦਿਨ ਸਿਰਫ ਚੰਡੀਗੜ੍ਹ, ਸਿੱਕਮ, ਕੇਰਲ ਤੇ ਹਿਮਾਚਲ ਪ੍ਰਦੇਸ਼ ਵਿਚ ਬੈਂਕ ਕੰਮ ਕਰਨਗੇ। 13 ਅਪ੍ਰੈਲ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ। ਇਸ ਕਾਰਨ ਪੂਰੇ ਦੇਸ਼ ਵਿਚ ਬੈਂਕ ਬੰਦ ਰਹਿਣਗੇ। 14 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੋਵੇਗੀ। ਇਸੇ ਤਰ੍ਹਾਂ ਹਫਤੇ ਦੌਰਾਨ ਘੱਟੋ-ਘੱਟ 8 ਸੂਬਿਆਂ ਵਿਚ ਬੈੰਕ ਸਿਰਫ 3 ਦਿਨ ਕੰਮ ਕਰਨ ਵਾਲੇ ਹ ਨਤੇ 4 ਦਿਨ ਬੰਦ ਰਹਿਣ ਵਾਲੇ ਹਨ। ਜਿਹੜੇ ਸੂਬਿਆਂ ਵਿਚ ਬੈਂਕ ਹਫਤੇ ਵਿਚ 4 ਦਿਨ ਬੰਦ ਹੋਣਗੇ ਉਹ ਹਨ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਣੀਪੁਰ, ਗੋਆ ਤੇ ਜੰਮੂ-ਕਸ਼ਮੀਰ ਹਨ।