ਜੇਕਰ ਤੁਸੀਂ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਕਰ ਲਓ ਕਿਉਂਕਿ ਜ਼ਿਲ੍ਹਿਆਂ ਵਿੱਚ ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਬੈਨਰ ਪੰਜਾਬ ਪੁਲਿਸ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਬੈਨਰ ਪਾਇਆ ਹੈ। ਭਰਤੀ ਲਈ ਉਮੀਦਵਾਰ ਦੀ ਉਮਰ 1 ਜਨਵਰੀ ਤੱਕ 18-28 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਦੀ ਵਿੱਦਿਅਕ ਯੋਗਤਾ 10+2 ਹੋਣੀ ਚਾਹੀਦਾ ਹੈ ਅਤੇ ਮੈਟ੍ਰਿਕ ਤੱਕ ਪੰਜਾਬੀ ਪਾਸ ਹੋਵੇ। ਉਮੀਦਵਾਰਾਂ ਨੂੰ ਇਸ ਲਈ ਲਿਖਤੀ ਪ੍ਰੀਖਿਆ ਵੀ ਦੇਣੀ ਹੋਵੇਗੀ, ਜਿਸ ਦਾ ਸਿਲੇਬੱਸ ਵੀ ਬੈਨਰ ਵਿੱਚ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਉਮੀਦਵਾਰਾਂ ਦਾ ਫਿਜ਼ੀਕਲ ਸਕ੍ਰੀਨਿੰਗ ਟੈਸਟ ਵੀ ਲਿਆ ਜਾਵੇਗਾ, ਜਿਸ ਵਿੱਚ ਲੜਕਿਆਂ ਨੂੰ 1600 ਮੀਟਰ ਦੌੜ 6 ਮਿੰਟ 30 ਸੈਕੰਡ ਵਿੱਚ ਪੂਰੀ ਕਰਨੀ ਹੋਵੇਗੀ, 3.80 ਮੀਟਰ ਲੌਂਗ ਜੰਪ ਤੇ 1.10 ਮੀਟਰ ਹਾਈ ਜੰਪ ਨੂੰ ਪਾਰ ਕਰਨਾ ਹੋਵੇਗਾ। ਉਥੇ ਹੀ ਲੜਕੀਆਂ ਲਈ 800 ਮੀਟਰ ਦੌੜ 4 ਮਿੰਟ 30 ਸੈਕੰਡ ਵਿੱਚ ਪੂਰੀ ਕਰਨੀ ਹੋਵੇਗੀ, 3.00 ਮੀਟਰ ਲੌਂਗ ਜੰਪ ਤੇ 0.95 ਮੀਟਰ ਹਾਈ ਜੰਪ ਨੂੰ ਪਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਰਾਮ ਰਹੀਮ ਬਾਰੇ ਅਰਦਾਸ ਕਰਨ ਵਾਲੇ ਗ੍ਰੰਥੀ ਗੁਰਮੇਲ ਸਿੰਘ ਨੂੰ ਨਹੀਂ ਮਿਲੀ ਜ਼ਮਾਨਤ, ਅਦਾਲਤ ਵੱਲੋਂ ਅਰਜ਼ੀ ਖਾਰਿਜ
ਲਿਖਤੀ ਪ੍ਰਿਖਿਆ ਪਾਰ ਕਰਨ ਵਾਲੇ ਉਮੀਦਵਾਰਾਂ ਦਾ ਹੀ ਫਿਜ਼ੀਕਲ ਸਕ੍ਰੀਨਿੰਗ ਟੈਸਟ ਲਿਆ ਜਾਵੇਗਾ।