ਬਟਾਲਾ ਪੁਲਿਸ ਨੂੰ ਪਿੰਡ ਬਾਲਪੁਰਾ ‘ਚ ਵੱਡੀ ਸਫਲਤਾ ਮਿਲੀ ਹੈ। ਅੱਤਵਾਦੀ ਮਾਡਿਊਲ ਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਪੁਲਿਸ ਨੇ ਕਾਰਵਾਈ ਦੌਰਾਨ 4 ਹੈਂਡ ਗ੍ਰਨੇਡ ਤੇ 1 RDX-ਅਧਾਰਤ IED ਤੇ ਸੰਚਾਰ ਉਪਕਰਣ ਬਰਾਮਦ ਕੀਤੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਪੂਰੀ ਵਾਰਦਾਤ ਦੀ ਸਾਜਿਸ਼ ਬ੍ਰਿਟੇਨ ਵਿਚ ਬੈਠੇ ਅੱਤਵਾਦੀ ਸੰਗਠਨ ਵੱਲੋਂ ਰਚੀ ਜਾ ਰਹੀ ਸੀ। ਇਸ ਦੇ ਪਿੱਛੇ ਪਾਕਿਸਤਾਨ ਸਥਿਤ ISI ਸਮਰਥਿਤ ਦਾ ਹੱਥ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਬਰਾਮਦਗੀ ਦੇ ਬਾਅਦ ਬਟਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਾਰਵਾਈ ਤੋਂ ਸਾਫ ਹੋ ਗਿਆ ਹੈ ਕਿ ਅੱਤਵਾਦੀ ਸੰਗਠਨ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ ਪਰ ਪੁਲਿਸ ਦੀ ਚੌਕਸੀ ਨਾਲ ਸਮੇਂ ਰਹਿੰਦੇ ਇਸ ਨੂੰ ਅਸਫਲ ਕਰ ਦਿੱਤਾ ਗਿਆ। ਪੁਲਿਸ ਨੇ ਇਹ ਸਾਰੇ ਵਿਸਫੋਟਕ ਬਟਾਲਾ ਦੇ ਪਿੰਡ ਬਲਾਪੁਰ ਕੋਲੋਂ ਬਰਾਮਦ ਕੀਤਾ ਹੈ। ਹੁਣ ਤੱਕ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਦੋਂ ਕਿ ਦੂਜਾ ਸਾਥੀ ਫਰਾਰ ਹੈ। ਮੁਲਜ਼ਮ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ ਇਹ ਸਪੱਸ਼ਟ ਹੈ ਕਿ ਪੂਰੀ ਸਾਜਿਸ਼ ਸਰਹੱਦ ਪਾਰ ਤੋਂ ਰਚੀ ਗਈ ਸੀ।
ਇਹ ਵੀ ਪੜ੍ਹੋ : SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੱਡਾ ਸ.ਦ/ਮਾ, ਧੀ ਗੁਰਮਨ ਕੌਰ ਗੁਰੂ ਚਰਨਾਂ ‘ਚ ਜਾ ਬਿਰਾਜੇ
ਪੁਲਿਸ ਹੁਣ ਇਹ ਪਤਾ ਲਗਾਉਣ ਵਿਚ ਲੱਗੀ ਹੈ ਕਿ ਇਸ ਸਾਜਿਸ਼ ਵਿਚ ਪੰਜਾਬ ਦੇ ਕਿੰਨ ਹੋਰ ਲੋਕ ਸ਼ਾਮਲ ਸਨ, ਨਾਲ ਹੀ ਵਿਸਫੋਟਕ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਸੀ ਤੇ ਹੁਣ ਤੱਕ ਇਸ ਵਿਚ ਕਿੰਨੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























