ਬਠਿੰਡਾ : ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਣਯੋਗ ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ ਆਈ.ਪੀ.ਐਸ ਐਸ.ਪੀ.(ਡੀ) ਬਠਿੰਡਾ ਵੱਲੋਂ ਜ਼ਿਲ੍ਹੇ ਵਿੱਚ ਸਖਤੀ ਕਰਦਿਆਂ ਕਰਾਈਮ ਨੂੰ ਰੋਕਣ ਲਈ ਜਿਲ੍ਹੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸ਼੍ਰੀ ਰਾਹੁਲ ਭਾਰਦਵਾਜ ਡੀ.ਐੱਸ.ਪੀ ਮੌੜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੌੜ ਬਠਿੰਡਾ ਰੋਡ ਦੀ ਲਿੰਕ ਸੜਕ ਪਿੰਡ ਰਾਮਨਗਰ ਕੋਲ ਗਸ਼ਤ ਕਰ ਰਹੇ ਸੀ। ਇਸ ਦੌਰਾਨ 2 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋ ਦੋ ਨਜਾਇਜ ਪਿਸਤੌਲ .315 ਬੋਰ ਅਤੇ .32 ਬੋਰ ਸਮੇਤ 3 ਜਿੰਦਾ ਕਾਰਤੂਸ ਬਰਾਮਦ ਕਰਕੇ ਦੋਵਾ ਦੋਸ਼ੀਆਨ ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਜਿਲ੍ਹਾ ਬਠਿੰਡਾ ਅਤੇ ਬਚਿੱਤਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਜਿਲ੍ਹਾ ਬਠਿੰਡਾ ਨੂੰ ਕਾਬੂ ਕਰਕੇ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 24 ਮਿਤੀ 11.3.2024 ਅ/ਧ 25/54/59 ਅਸਲਾ ਐਕਟ ਥਾਣਾ ਮੌੜ ਦਰਜ ਰਜਿਸਟਰ ਕੀਤਾ ਗਿਆ। ਇਹ ਦੋਸੀਆਂਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ।
ਇਹ ਅਸਲਾ ਯੂਪੀ ( ਮੱਧ ਪ੍ਰਦੇਸ਼) ਤੋਂ ਲੈ ਕੇ ਆਏ ਸਨ। ਇਨ੍ਹਾਂ ਦੋਸ਼ੀਆਂਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਬੈਕਰਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਨ੍ਹਾੰ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਕੀਤੇ ਦੋਸ਼ੀ: ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਜਿਲ੍ਹਾਂ ਬਠਿੰਡਾ ਉਮਰ 33 ਸਾਲ, ਬਚਿੱਤਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਜਿਲ੍ਹਾ ਬਠਿੰਡਾ 30 ਸਾਲ, ਬਰਾਮਦਗੀ: ਇੱਕ ਪਿਸਤੌਲ .315 ਬੋਰ ਸਮੇਤ 1 ਜਿੰਦਾ ਕਾਰਤੂਸ, ਇੱਕ ਪਿਸਤੌਲ .32 ਬੋਰ ਸਮੇਤ 2 ਜਿੰਦਾ ਕਾਰਤੂਸ
ਪਹਿਲਾਂ ਦਰਜ ਮੁਕੱਦਮੇ: 1. ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਜਿਲ੍ਹਾਂ ਬਠਿੰਡਾ, (4 ਮੁਕੱਦਮੇ ਦਰਜ ਹਨ)
1. ਮੁਕੱਦਮਾ ਨੰਬਰ 75 ਮਿਤੀ 17.7.2021 ਅ/ਧ 61/1/14 ਐਕਸਾਈਜ ਐਕਟ ਥਾਣਾ ਮੌੜ, 2. ਮੁਕੱਦਮਾ ਨੰਬਰ 01 ਮਿਤੀ 01.01.2022 ਅ/ਧ 61/1/14 ਐਕਸਾਈਜ ਐਕਟ ਥਾਣਾ ਮੌੜ, 3. ਮੁਕੱਦਮਾ ਨੰਬਰ 279 ਮਿਤੀ 10.11.2022 ਅ/ਧ 21ਬੀ/29/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਮਾਨਸਾ, 4. ਮੁਕੱਦਮਾ ਨੰਬਰ 193 ਮਿਤੀ 31.07.2023 ਅ/ਧ 27 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਮਾਨਸਾ
2. ਬਚਿੱਤਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ
( 9 ਮੁਕੱਦਮੇ ਦਰਜ ਹਨ)
1. ਮੁਕੱਦਮਾ ਨੰਬਰ 11 ਅ/ਧ 21/29/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਬਾਲਿਆਵਾਲੀ, 2. ਮੁਕੱਦਮਾ ਨੰਬਰ 38 ਅ/ਧ 447,511,506,160,379,148,149 ਆਈ.ਪੀ.ਸੀ ਥਾਣਾ ਬਾਲਿਆਵਾਲੀ, 3. ਮੁਕੱਦਮਾ ਨੰਬਰ 3 ਅ/ਧ 379,411 ਆਈ.ਪੀ.ਸੀ ਥਾਣਾ ਸਿਵਲ ਲਾਈਨ ਬਠਿੰਡਾ, 4. ਮੁਕੱਦਮਾ ਨੰਬਰ 20 ਅ/ਧ 379,411,420,473 ਆਈ.ਪੀ.ਸੀ ਥਾਣਾ ਸਦਰ ਮਾਨਸਾ, 5. ਮੁਕੱਦਮਾ ਨੰਬਰ 74 ਅ/ਧ 61/1/14 ਐਕਸਾਈਜ ਐਕਟ ਥਾਣਾ ਬਾਲਿਆਵਾਲੀ, 6. ਮੁਕੱਦਮਾ ਨੰਬਰ 46 ਅ/ਧ 21/29/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਬਾਲਿਆਵਾਲੀ, 7. ਮੁਕੱਦਮਾ ਨੰਬਰ 105 ਅ/ਧ 365,511,120ਬੀ ਆਈ.ਪੀ.ਸੀ ਥਾਣਾ ਸਿਟੀ ਬਰਨਾਲਾ, 8. ਮੁਕੱਦਮਾ ਨੰਬਰ 81 ਅ/ਧ 323,148,149365,511,120ਬੀ ਆਈ.ਪੀ.ਸੀ ਥਾਣਾ ਬਾਲਿਆਵਾਲੀ, 9. ਮੁਕੱਦਮਾ ਨੰਬਰ 44 ਮਿਤੀ 12.6.2022 ਅ/ਧ 27 ਐੱਨ.ਡੀ.ਪੀ.ਐੱਸ ਐਕਟ ਥਾਣਾ ਬਾਲਿਆਵਾਲੀ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: