ਬਠਿੰਡਾ ਪੁਲਿਸ ਨੇ ਛਾਪੇਮਾਰੀ ਕਰਕੇ ਢਾਬਿਆਂ ‘ਤੇ ਚੱਲ ਰਹੇ ਤੇਲ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਇਕ ਵਿਅਕਤੀ ਫਰਾਰ ਹੈ। ਫੜੇ ਗਏ ਮੁਲਜ਼ਮਾਂ ਖਿਲਾਫ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸਥਾਨਕ ਸਕੱਤਰੇਤ ਵਿਚ ਆਯੋਜਿਤ ਪ੍ਰੈੱਸ ਵਾਰਤਾ ਦੌਰਾਨ ਐੱਸਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਸ਼ਟਰੀ ਰਾਜਮਾਰਗ ਸਥਿਤ ਢਾਬਿਆਂ ‘ਤੇ ਵੱਡੇ ਪੈਮਾਨੇ ‘ਤੇ ਤੇਲ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਉਕਤ ਢਾਬਿਆਂ ਦੇ ਮਾਲਕ ਦੇ ਵਿਕ੍ਰੇਤਾ ਢਾਬਿਆਂ ‘ਤੇ ਖੜ੍ਹੇ ਹੋਣ ਵਾਲੇ ਤੇਲ ਟੈਂਕਰਾਂ ਤੇ ਪੈਟਰੋਲ ਚੋਰੀ ਕਰਕੇ ਸਸਤੇ ਰੇਟ ‘ਤੇ ਵੇਚ ਦਿੰਦੇ ਹਨ।
ਪੁਲਿਸ ਅਧਿਕਾਰੀ ਮੁਤਾਬਕ ਉਕਤ ਕਾਲਾਬਾਜ਼ਾਰੀ ‘ਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਜਿਸ ਕਾਰਨ ਸੀਆਈਏ ਸਟਾਫ ਵਨ ਅਤੇ ਟੂ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ।
ਦੂਜੇ ਪਾਸੇ ਸੀਆਈਏ ਸਟਾਫ ਵਨ ਦੀ ਟੀਮ ਨੇ ਥਾਣਾ ਕੋਟਫੱਤਾ ਖੇਤਰ ਦੇ ਪਿੰਡ ਮਾਈਸਰਖਾਨਾ ਸਥਿਤ ਨਿਊ ਸ਼ੇਰੇ ਪੰਜਾਬ ਢਾਬਾ ‘ਤੇ ਕਾਰਵਾਈ ਕਰਦੇ ਹੋਏ ਮਾਈਸਰਖਾਨਾ ਵਾਸੀ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰਕੇ 100 ਲੀਟਰ ਤੇਲ ਬਰਾਮਦ ਕੀਤਾ। ਇਸੇ ਤਰ੍ਹਾਂ ਪਿੰਡ ਮਾਈਸਰਖਾਨਾ ਸਥਿਤ ਮਾਨ ਢਾਬੇ ਤੋਂ 50 ਲੀਟਰ ਤੇਲ ਬਰਾਮਦ ਕਰਕੇ ਬਿਹਾਰ ਵਾਸੀ ਮੁਹੰਮਦ ਗਰੀਬ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਗੋਲਡੀ ਬਰਾੜ ਨੂੰ ਐਲਾਨਿਆ ਅੱਤ.ਵਾਦੀ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਥਾਣਾ ਮੌੜ ਅਧੀਨ ਪੈਂਦੇ ਪਿੰਡ ਘੁੰਮਣ ਕਲਾਂ ਸਥਿਤ ਪ੍ਰੀਤ ਢਾਬੇ ਤੋਂ ਮੁਹੰਮਦ ਨੂੰ ਗ੍ਰਿਫਤਾਰ ਕਰਕੇ 50 ਲੀਟਰ ਤੇਲ ਬਰਾਮਦ ਕੀਤਾ ਗਿਆ। ਦੂਜੇ ਪਾਸੇ ਸੀਆਈਏ ਸਟਾਫ ਟੂ ਦੀ ਟੀਮ ਨੇ ਸੰਗਤ ਕੈਂਚੀਆਂ ਸਥਿਤ ਮਾਨ ਢਾਬੇ ‘ਤੇ ਛਾਪਾ ਮਾਰ ਕੇ 200 ਲੀਟਰ ਤੇਲ ਬਰਾਮਦ ਕੀਤਾ ਹੈ ਜਿਸ ਦੇ ਆਧਾਰ ‘ਤੇ ਮੁਲਜ਼ਮ ਨਵਾਜਿਸ਼ ਆਲਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।