ਮੌਜੂਦਾ ਸਮੇਂ ਵਿੱਚ ਜਿੱਥੇ ਭਰਾ ਜ਼ਮੀਨਾਂ ਦੀ ਖਾਤਰ ਇੱਕ ਦੂਜੇ ਦਾ ਕਤਲ ਕਰ ਦਿੰਦੇ ਹਨ, ਉੱਥੇ ਹੀ ਭਗਤ ਭਾਈ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਛੋਟੇ ਭਰਾ ਨੇ ਵੀ ਦਮ ਤੋੜ ਦਿੱਤਾ ਹੈ। ਜਿਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਆਉਂਦੇ ਪਿੰਡ ਭਗਤਾ ਭਾਈ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਭਰਾਵਾਂ ਵਿੱਚ ਉਮਰ ਦਾ ਕਾਫੀ ਫਰਕ ਸੀ ਪਰ ਦੋਵਾਂ ਦੇ ਆਪਸੀ ਪਿਆਰ ਕਾਰਨ ਮੌਤ ਇਕੱਠਿਆਂ ਨੂੰ ਆਈ।
ਪਿੰਡ ਵਿੱਚ ਅਜਿਹੇ ਆਪਸੀ ਪਿਆਰ ਕਾਰਨ ਦੋ ਭਰਾਵਾਂ ਦੀ ਇੱਕੋ ਵੇਲੇ ਅੰਤਮ ਸਫਰ ਤੇ ਰਵਾਨਗੀ ਦਾ ਇਹ ਪਹਿਲਾ ਮਾਮਲਾ ਹੈ। ਮਿਲੀ ਜਾਣਕਾਰੀ ਅਨੁਸਾਰ ਭਗਤਾ ਭਾਈ ਦੇ ਰਹਿਣ ਵਾਲੇ ਦੋਹਾਂ ਭਰਾਵਾਂ ਵਿੱਚੋਂ ਵੱਡੇ ਭਰਾ ਪ੍ਰੀਤਮ ਸਿੰਘ ਦੀ ਉਮਰ 75 ਸਾਲ ਦੀ ਸੀ ਜੋ ਕਿ ਕਿਸੇ ਬਿਮਾਰੀ ਤੋਂ ਪੀੜਤ ਸੀ। ਪ੍ਰੀਤਮ ਸਿੰਘ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਜਦੋਂ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਤਾਂ ਆਪਣੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪ੍ਰੀਤਮ ਸਿੰਘ ਦੇ ਛੋਟੇ ਭਰਾ ਅਮਰਜੀਤ ਸਿੰਘ ਨੇ ਵੀ 20 ਮਿੰਟਾਂ ਬਾਅਦ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: IPS ਸੁਖਚੈਨ ਗਿੱਲ ਨੂੰ ਬਣਾਇਆ ਗਿਆ ਨੋਡਲ ਅਫਸਰ, ਪੁਲਿਸ ਦੇ ਹਰ ਮਾਮਲੇ ਦੀ ਜਾਣਕਾਰੀ ਦੇਣਗੇ CM ਮਾਨ ਨੂੰ
ਦੱਸ ਦੇਈਏ ਕਿ ਅਮਰਜੀਤ ਸਿੰਘ ਮੈਂਬਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਰੀਬੀਆਂ ਵਿੱਚੋਂ ਇੱਕ ਸੀ। ਅਮਰਜੀਤ ਸਿੰਘ ਨੇ ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਵੀ ਲੜੀ ਸੀ। ਮ੍ਰਿਤਕ ਅਮਰਜੀਤ ਦੀਆਂ ਦੋ ਧੀਆਂ ਸਨ ਜਦੋਂਕਿ ਪ੍ਰੀਤਮ ਸਿੰਘ ਦੇ ਤਿੰਨ ਪੁੱਤਰ ਸਨ ।
ਵੀਡੀਓ ਲਈ ਕਲਿੱਕ ਕਰੋ -: