Bhindrawala flag during : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰਾਸ਼ਟਰ ਪੱਧਰੀ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ। ਇਥੇ ਹੋ ਰਹੇ ਕਿਸਾਨਾਂ ਦੇ ਚੱਕਾ ਜਾਮ ਦੌਰਾਨ ਇੱਕ ਟਰੈਕਟਰ ਉੱਤੇ ਭਿੰਡਰਾਂਵਾਲੇ ਦੀ ਤਸਵੀਰ ਵਾਲਾ ਝੰਡਾ ਵੇਖਿਆ ਗਿਆ ਸੀ। ਅਜਿਹੇ ਵਿੱਚ ਸਵਾਲ ਉਠ ਰਹੇ ਹਨ ਕਿ ਕੀ ਸੱਚਮੁੱਚ ਚੱਕਾ ਜਾਮ ਵਿੱਚ ਖਾਲਿਸਤਾਨੀ ਅਨਸਰ ਘੁਸਪੈਠ ਕਰਨ ਵਿੱਚ ਕਾਮਯਾਬ ਰਹੇ?
ਦਰਅਸਲ, ਸ਼ਨੀਵਾਰ ਨੂੰ ਨਿਊਜ਼ ਏਜੰਸੀ ਏਐਨਆਈ ਨੇ ਲੁਧਿਆਣਾ ਵਿੱਚ ਕਿਸਾਨਾਂ ਦੀ ਮੁਹਿੰਮ ਦੌਰਾਨ ਜਾਮ ਕਰਨ ਦਾ ਇੱਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ਵਿਚ ਇਕ ਟਰੈਕਟਰ ‘ਤੇ ਝੰਡਾ ਹੈ, ਜਿਸ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਵਿਅਕਤੀ ਦੀ ਤਸਵੀਰ ਦਿਖਾਈ ਦੇ ਰਹੀ ਹੈ। ਦੱਸਣਯੋਗ ਹੈ ਕਿ ਦਮਦਮੀ ਟਕਸਾਲ ਦਾ ਸਿੱਖਾਂ ਦੇ ਧਾਰਮਿਕ ਸਮੂਹ ਦਾ ਮੁਖੀ ਭਿੰਡਰਾਂਵਾਲਾ ਇੱਕ ਵਿਵਾਦਿਤ ਸ਼ਖਸੀਅਤ ਹੈ ਜਿਸ ਨੂੰ ਜੂਨ 1984 ਵਿਚ ਗੋਲਡਨ ਟੈਂਪਲ ਕੰਪਲੈਕਸ ਵਿਖੇ ਭਾਰਤੀ ਫੌਜ ਦੁਆਰਾ ਸ਼ੁਰੂ ਕੀਤੇ ਗਏ “ਆਪ੍ਰੇਸ਼ਨ ਬਲਿਊ ਸਟਾਰ” ਦੌਰਾਨ ਆਪਣੇ ਹਥਿਆਰਬੰਦ ਪੈਰੋਕਾਰਾਂ ਨਾਲ ਮਾਰ ਦਿੱਤਾ ਗਿਆ ਸੀ। ਸਿੱਖਾਂ ਲਈ ਵੱਖ ਦੇਸ਼ ਦੀ ਮੰਗ ਕਰਨ ਵਾਲਿਆਂ ਵਿੱਚ ਭਿੰਡਰਾਵਾਲੇ ਨੂੰ ਪ੍ਰਮੁੱਖ ਦੱਸਿਆ ਜਾਂਦਾ ਹੈ। ਖਾਲਿਸਤਾਨੀ ਵੱਖਵਾਦੀ ਉਸ ਨੂੰ ਆਪਣਾ ਆਦਰਸ਼ ਮੰਨਦੇ ਹਨ। ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਵੀ ਉਸ ਦਾ ਪੋਸਟਰ ਨਜ਼ਰ ਆਇਆ ਸੀ। ਵਿਦੇਸ਼ਾਂ ਵਿੱਚ ਵੀ ਖਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨਾਂ ਵਿੱਚ ਵੀ ਉਹ ਨਜ਼ਰ ਆਉਂਦਾ ਰਿਹਾ ਹੈ।
ਦਿੱਲੀ ਸਰਹੱਦ ‘ਤੇ ਧਰਨੇ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੰਟਰਨੈੱਟ ‘ਤੇ ਪਾਬੰਦੀ ਲਗਾਉਣ, ਅਧਿਕਾਰੀਆਂ ਵੱਲੋਂ ਕਥਿਤ ਤੌਰ ‘ਤੇ ਤੰਗ ਕੀਤੇ ਜਾਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਪੱਧਰੀ ਚੱਕਾ ਜਾਮ ਦਾ ਐਲਾਨ ਕੀਤਾ ਸੀ। ਚੱਕਾ ਜਾਮ ਦਾ ਪੰਜਾਬ ਤੇ ਹਰਿਆਣਾ ਵਿੱਚ ਚੰਗਾ ਅਸਰ ਦੇਖਿਆ ਗਿਆ। ਵੱਖ-ਵੱਖ ਕਿਸਾਨ ਸੰਗਠਨਾਂ ਨਾਲ ਜੁੜੇ ਕਿਸਾਨਾਂ ਨੇ ਵੱਖ-ਵੱਖ ਥਾਵਾਂ ‘ਤੇ ਸਟੇਟ ਤੇ ਨੈਸ਼ਨਲ ਹਾਈਵੇਟ ਜਾਮ ਕੀਤੇ ਸਨ।