ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਪ੍ਰੈੱਸ ਕਾਨਫਰੰਸ ਲਈ ਪਹੁੰਚ ਚੁੱਕੇ ਹਨ। ਇਸ ਦੌਰਾਨ ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਗਾਰੰਟੀ ਕਰਦ ਹਨ ਹਰ ਪਰਿਵਾਰ ਨੂੰ 300 ਯੂਨਿਟ ਮੁਫਤ ਬਿਜਲ ਮਿਲੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 200 ਯੂਨਿਟ ਸਟਰੱਕਚਰ ਮੁਫਤ ਦੇਣ ਦਾ ਹੈ ਪਰ ਪੰਜਾਬ ਵਿੱਚ 300 ਯੂਨਿਟ ਦੇਵਾਂਗੇ। ਕੇਜਰੀਵਾਲ ਨੇ ਕਿਹਾ ਕਿ ਹਰ ਵਰਗ ਦੇ ਲੋਕ ਬਿਜਲੀ ਦੇ ਬਿੱਲਾਂ ਤੋਂ ਪ੍ਰੇਸ਼ਾਨ ਹਨ, ਜਿਸ ਵਿੱਚ ਇੱਕ ਪੱਖੇ ਤੇ ਦੋ ਬੱਲਬਾਂ ਨਾਲ ਹੀ ਵੱਡਾ ਬਿੱਲ ਆ ਰਿਹਾ ਹੈ ਤਾਂ ਔਰਤਾਂ ਕਿਵਂ ਘਰ ਚਲਾਉਣ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਅਜਿਹਾ ਹੀ ਮਾਹੌਲ ਸੀ ਤੇ ਲੋਕ ਬਿਜਲੀ ਬਿੱਲ ਤੋਂ ਪ੍ਰੇਸ਼ਾਨ ਸਨ। ਪਰ ਅਸੀਂ ਦਿੱਲੀ ਵਿੱਚ ਸਸਤੀ ਬਿਜਲੀ ਲੈ ਆਏ ਤਾਂ ਪੰਜਾਬ ਵਿੱਚ ਵੀ ਲਿਆਵਾਂਗੇ।
ਉਨ੍ਹਾਂ ਦੂਜੀ ਗਾਰੰਟੀ ਚੁੱਕਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਵੱਡੇ-ਵੱਡੇ ਬਿੱਲ ਆਉਂਦੇ ਹਨ ਤੇ ਉਨ੍ਹਾਂ ਨੂੰ ਪੈਸੇ ਦੇ ਕੇ ਉਹ ਠੀਕ ਕਰਵਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਲੋਕਾਂ ਦੇ ਪੈਂਡਿੰਗ ਤੇ ਪੁਰਾਣੇ ਬਿੱਲ ਮਾਫ ਕੀਤੇ ਜਾਣਗੇ। ਤੀਸਰਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 24 ਘੰਟੇ ਬਿਜਲੀ ਦਿੱਤੀ ਜਾਵਗੀ।
ਇਹ ਵੀ ਪੜ੍ਹੋ : ਮਹਿੰਗੇ ਪੈਟਰੋਲ-ਡੀਜ਼ਲ ਤੋਂ ਭੜਕੇ ਕਿਸਾਨ ਉਤਰੇ ਸੜਕਾਂ ‘ਤੇ, ਲੁਧਿਆਣਾ ‘ਚ ਕੱਢਿਆ ਟਰੈਕਟਰ ਮਾਰਚ
ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਆਏ ਸਨ। ਉਥੇ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ। ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ 9 ਦਿਨਾਂ ਬਾਅਦ ਦੁਬਾਰਾ ਚੰਡੀਗੜ੍ਹ ਦੌਰੇ ‘ਤੇ ਹਨ। ਇਸ ਦੇ ਨਾਲ ਹੀ ਹਰਪਾਲ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹ ਕਿ ਇਸ ਫੇਰੀ ਦੌਰਾਨ ਕਿਸੇ ਦੀ ਪਾਰਟੀ ਵਿੱਚ ਨਵੀਂ ਸ਼ਮੂਲੀਅਤ ਨਹੀਂ ਹੋਵੇਗੀ।