Big Carelessness in Hospital : ਹਰਿਆਣਾ ਦੇ ਪਾਨੀਪਤ ਵਿੱਚ ਕੋਰੋਨਾ ਮ੍ਰਿਤਕ ਦੇ ਅੰਤਿਮ ਸੰਸਕਾਰ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਕਾਰਨ ਮ੍ਰਿਤਕ ਦੇਹ ਮੋਰਚਰੀ ਵਿਚ 18 ਦਿਨਾਂ ਤੱਕ ਸੜਦੀ ਰਹੀ, ਜਦੋਂ ਬਦਬੂ ਤੋਂ ਲੋਕ ਪ੍ਰੇਸ਼ਾਨ ਹੋ ਗਏ ਤਾਂ ਉਸ ਦੀ ਖੋਜ ਸ਼ੁਰੂ ਹੋਈ।
ਜੇਬ ਵਿਚੋਂ ਮਿਲੇ ਮੋਬਾਈਲ ਤੋਂ ਪਰਿਵਾਰ ਵਾਲਿਆਂ ਨੂੰ ਸੂਚਿਤ ਦਿੱਤੀ ਗਈ। ਫਿਰ ਸੋਮਵਾਰ ਨੂੰ ਕੋਵਿਡ ਗਾਈਡਲਾਈਨ ਦੇ ਤਹਿਤ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ 1 ਮਈ ਨੂੰ ਮ੍ਰਿਤਕ ਦੀ ਪਤਨੀ ਜੋ ਆਪਣੇ ਪਤੀ ਦੀ ਮੌਤ ਦੀ ਜਾਣਕਾਰੀ ‘ਤੇ ਬਿਹਾਰ ਤੋਂ ਪਹੁੰਚੀ ਸੀ, ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਉਸ ਦਾ ਅੰਤਿਮ ਸੰਸਕਾਰ ਕੋਰੋਨਾ ਗਾਈਡਲਾਈਨ ਦੇ ਤਹਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਕੋਰੋਨਾ ਕਰਕੇ ਫਰੰਟਲਾਈਨ ਵਾਰੀਅਰ ਡਾਕਟਰ ਦੀ ਹੋਈ ਮੌਤ
ਪੀਐਮਓ ਨੇ ਸਿਵਲ ਹਸਪਤਾਲ ਦੇ ਸਿਹਤ ਕਰਮਚਾਰੀਆਂ ਦੀ ਇਸ ਲਾਪਰਵਾਹੀ ‘ਤੇ ਜਾਂਚ ਦੇ ਹੁਕਮ ਦਿੱਤੇ ਹਨ। ਅੰਤਿਮ ਸੰਸਕਾਰ ਲਈ ਪਾਨੀਪਤ ਆਈ ਬਿਹਾਰ ਦੀ ਪ੍ਰਤਿਮਾ ਨੇ ਦੱਸਿਆ ਕਿ ਉਸ ਦਾ 35 ਸਾਲਾ ਪਤੀ ਹੀਰਾਲਾਲ ਪਾਨੀਪਤ ਦੀ ਵਧਾਵਾਰਾਮ ਕਾਲੋਨੀ ਵਿੱਚ ਕਿਰਾਏ ’ਤੇ ਰਹਿੰਦਾ ਸੀ। ਉਹ ਸੈਕਟਰ -29 ਵਿੱਚ ਇਕ ਫੈਕਟਰੀ ਵਿੱਚ ਮਜ਼ਦੂਰ ਸੀ। 28 ਅਪ੍ਰੈਲ ਨੂੰ ਉਸਦੀ ਸਿਹਤ ਵਿਗੜ ਗਈ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
29 ਅਪ੍ਰੈਲ ਨੂੰ ਉਸ ਦੇ ਪਤੀ ਹੀਰਾਲਾਲ ਦੀ ਕੋਰੋਨਾ ਦੀ ਲਾਗ ਕਾਰਨ ਮੌਤ ਹੋ ਗਈ। ਜਦੋਂ ਉਸਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ 1 ਮਈ ਦੀ ਸਵੇਰ ਨੂੰ ਸਿਵਲ ਹਸਪਤਾਲ ਪਹੁੰਚ ਗਈ। ਜਦੋਂ ਉਹ ਐਮਰਜੈਂਸੀ ਵਿੱਚ ਗਈ ਤਾਂ ਉਥੇ ਸਟਾਫ਼ ਨੇ ਕਿਹਾ ਕਿ ਉਸ ਦੇ ਪਤੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਹ ਸੁਣ ਕੇ ਉਹ ਬਿਹਾਰ ਚਲੀ ਗਈ।
ਇਸ ਤੋਂ ਬਾਅਦ ਹੁਣ ਸ਼ਨੀਵਾਰ ਨੂੰ ਹਸਪਤਾਲ ਤੋਂ ਇੱਕ ਫੋਨ ਆਇਆ ਕਿ ਉਸਦੇ ਪਤੀ ਦੀ ਲਾਸ਼ ਮੋਰਚਰੀ ਵਿੱਚ ਹੀ ਰੱਖੀ ਹੋਈ ਹੈ। ਆਖ਼ਰੀ ਵਾਰ ਦੇਖ ਲਓ ਕਿ ਤੁਹਾਡੀਆਂ ਅੱਖਾਂ ਸਾਹਮਣੇ ਸਸਕਾਰ ਕੀਤਾ ਜਾ ਰਿਹਾ ਹੈ। ਇਸ ‘ਤੇ ਉਹ ਦੁਬਾਰਾ ਪਾਣੀਪਤ ਆ ਗਈ ਹੈ। ਪਤਨੀ ਨੇ ਦੱਸਿਆ ਕਿ ਪਤੀ ਦੀ ਲਾਸ਼ ਗਲੀ ਪਈ ਸੀ। ਉਸ ਦਾ ਕਹਿਣਾ ਹੈ ਕਿ ਪਤੀ ਦੀ ਮ੍ਰਿਤਕ ਦੇਹ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ ਹੈ, ਜਿਨ੍ਹਾਂ ਨੇ ਉਨ੍ਹਾਂ ਨਾਲ ਝੂਠ ਬੋਲਿਆ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦੇ ਹੱਥ ਵੱਢ ਲੁੱਟੀ ਨਕਦੀ
ਸਿਵਲ ਹਸਪਤਾਲ ਦੇ ਪੀਐੱਮਓ ਡਾ. ਸੰਜੀਵ ਗਰੋਵਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। 29 ਅਪ੍ਰੈਲ ਨੂੰ ਕਿਸ ਦੀ ਡਿਊਟੀ ਸੀ, ਜਿਸ ਨੰ ਮ੍ਰਿਤਕ ਦੀ ਪਤਨੀ ਆ ਕੇ ਮਿਲੀ ਸੀ, ਜਿਸਨੇ ਪਰਿਵਾਰ ਨਾਲ ਝੂਠ ਬੋਲਿਆ, ਜੋ ਵੀ ਦੋਸ਼ੀ ਹੈ ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।