ਮਾਂ ਵੈਸ਼ਣੋ ਦੇਵੀ ਦੇ ਭਗਤਾਂ ਲਈ ਜ਼ਰੂਰੀ ਖਬਰ ਹੈ। ਨਵੇਂ ਸਾਲ ‘ਤੇ ਮਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭੀੜ ਉਮਰ ਰਹੀ ਹੈ।ਇਸ ਭੀੜ ਨੂੰ ਕੰਟਰੋਲ ਕਰਨ ਲਈ ਸ਼੍ਰਾਈਨ ਬੋਰਡ ਨੇ ਨਵੀਂ ਵਿਵਸਥਾ ਕੀਤੀ ਹੈ। ਹੁਣ ਲੋਕ ਦਰਸ਼ਨ ਪਚੀ ਦਿਖਾਕੇ ਮਾਂ ਦੇ ਦਰਸ਼ਨ ਨਹੀਂ ਕਰ ਸਕਣਗੇ ਸਗੋਂ ਹਰੇਕ ਸ਼ਰਧਾਲੂ ਨੂੰਸਪੈਸ਼ਲ ਸਟਿੱਕ ਵਾਲਾ RFID ਕਾਰਡ ਉਪਲਬਧ ਕਰਾਇਆ ਜਾਵੇਗਾ। ਇਸ ਕਾਰਡ ਦੇ ਬਿਨਾਂ ਸ਼ਰਧਾਲੂ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਅੱਗੇ ਨਹੀਂ ਵਧ ਸਕਣਗੇ ਇਹ ਕਾਰਡ ਚੈੱਕ ਕਰਨ ਲਈ ਥਾਂ-ਥਾਂ ‘ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਗਏ ਹਨ। ਇਹ ਜਾਣਕਾਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਸੀਈਓ ਅੰਸ਼ੁਲ ਗਰਗ ਨੇ ਦਿੱਤੀ।
ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲਿਆਂ ਨੇ ਸਾਲ 2023 ਵਿਚ ਪਿਛਲੇ 10 ਸਾਲਾਂ ਦਾ ਕਿਰਾਡ ਤੋੜ ਦਿੱਤਾ। ਇਸ ਸਾਲ 31 ਦਸੰਬਰ ਤੱਕ 97 ਲੱਖ ਲੋਕ ਮਾਂ ਦੇ ਦਰਸ਼ਨ ਕਰ ਚੁੱਕੇ ਹਨ। ਸਾਲ 2012 ਵਿਚ ਇਕ ਕਰੋੜ ਸ਼ਰਧਾਲੂਆਂ ਨੇ ਮਾਂ ਦੇ ਦਰਸ਼ਨ ਕੀਤੇ ਸਨ। ਦੂਜੇ ਪਾਸੇ ਮਾਂ ਵੈਸ਼ਮੋ ਦੇਵੀ ਧਾਮ ਵਿਚ ਨਵੇਂ ਸਾਲ ‘ਤੇ ਭੀੜ ਦੇਖ ਕੇ ਸੁਰੱਖਿਆ ਦੇ ਸਖਤ ਇੰਤਜ਼ਾਰ ਕੀਤੇ ਗਏ ਹਨ। ਕੱਟੜਾ ਤੋਂ ਮਾਂ ਵੈਸ਼ਣੋ ਦੇਵੀ ਭਵਨ ਤੱਕ ਸੀਸੀਟੀਵੀ ਕੈਮਰਿਆਂ ਤੇ ਡ੍ਰੋਨ ਨਾਲ ਸ਼ਰਧਾਲੂਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਕਾਰਡ ਦੀ ਚੈਕਿੰਗ ਕਰਕੇ ਸ਼੍ਰਾਈਨ ਬੋਰਡ ਨੂੰ ਇਹ ਪਤਾ ਲੱਗੇਗਾ ਕਿ ਕਿੰਨ ਭਗਤ ਦਰਸ਼ਨ ਕਰਨ ਪਹੁੰਚ ਚੁੱਕੇ ਹਨ ਤੇ ਕਿੰਨੇ ਅਜੇ ਯਾਤਰਾ ਕਰ ਰਹੇ ਹਨ। ਯਾਤਰੀਆਂ ਤੋਂ ਵੀ ਸ਼੍ਰਾਈਨ ਬੋਰਡ ਨੇ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਕਰਨ।
ਇਹ ਵੀ ਪੜ੍ਹੋ : ਜਲੰਧਰ ‘ਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਪੁਲਿਸ ਦੇ ਸਖਤ ਨਿਰਦੇਸ਼, ਆਵਾਜ਼ ਪ੍ਰਦੂਸ਼ਣ ਤੇ ਡ੍ਰਿੰਕ ਐਂਡ ਡ੍ਰਾਈਵ ਦਾ ਹੋਵੇਗਾ ਚਾਲਾਨ
ਮਾਂ ਵੈਸ਼ਣੋ ਦੇਵੀ ਜਾਣ ਵਾਲਿਆਂ ਨੂੰ ਨਵੇਂ ਸਾਲ ਦਾ ਇਕ ਤੋਹਫਾ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੈਸ਼ਣੋ ਦੇਵੀ ਲਈ ਇਕ ਹੋਰ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਹੈ। ਇਹ ਟ੍ਰੇਨ ਸਵੇਰੇ ਕੱਟੜਾ ਤੋਂ ਦਿੱਲੀ ਲਈ ਚੱਲੇਗੀ ਤੇ ਸ਼ਾਮ ਨੂੰ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਵੰਦੇ ਭਾਰਤ ਟ੍ਰੇਨ ਦਿੱਲੀ ਤੋਂ ਸਵੇਰੇ 6 ਵਜੇ ਚੱਲਦੀ ਹੈ ਤੇ ਦੁਪਹਿਰ 2 ਵਜੇ ਕੱਟੜਾ ਪਹੁੰਚਦੀ ਹੈ। ਦੁਪਹਿਰ 3 ਵਜੇ ਟ੍ਰੇਨ ਦਿੱਲੀ ਲਈ ਕੱਟੜਾ ਤੋਂ ਚੱਲਦੀ ਹੈ ਤੇ ਰਾਤ 11 ਵਜੇ ਦਿੱਲੀ ਪਹੁੰਚਦੀ ਹੈ।ਅਜਿਹੇ ਵਿਚ ਸ਼ਰਧਾਲੂ ਹੁਣ ਵੈਸ਼ਣੋ ਦੇਵੀ ਲਈ ਰਾਤ ਵਿਚ ਵੀ ਸਫਰ ਕਰ ਸਕਦੇ ਹਨ। ਨਵੀਂ ਟ੍ਰੇਨ ਰਸਤੇ ਵਿਚ ਕਠੂਆ ਤੇ ਊਧਮਪੁਰ ਰੇਲਵੇ ਸਟੇਸ਼ਨ ‘ਤੇ ਰੁਕੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”