Big gangs active in Jalandhar : ਜਲੰਧਰ ਸ਼ਹਿਰ ਵਿੱਚ ਭਿਖਾਰੀ ਵਜੋਂ ਵੱਡੇ ਗਿਰੋਹ ਸਰਗਰਮ ਹੋ ਚੁੱਕੇ ਹਨ। ਭੀਖ ਮੰਗਣ ਦੀ ਆੜ ਵਿਚ ਅਪਰਾਧ ਵਧਣਾ ਸ਼ੁਰੂ ਹੋ ਗਿਆ ਹੈ। ਭੀਖ ਮੰਗਣ ਵਾਲਿਆਂ ਦਾ ਇਹ ਗਿਰੋਹ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਅੱਗੇ ਰੱਖਣ ਦਾ ਕੰਮ ਕਰ ਰਿਹਾ ਹੈ ਅਤੇ ਅਪਰਾਧ ਵੀ ਉਨ੍ਹਾਂ ਤੋਂ ਹੀ ਕਰਵਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸ਼ਹਿਰ ਵਿੱਚ ਭੀਖ ਮੰਗਣ ਵਾਲਿਆਂ ਦਾ ਇੱਕ ਗਿਰੋਹ ਬਣਾਇਆ ਗਿਆ ਸੀ, ਜਿਸ ਵਿੱਚ ਪੰਜ ਤੋਂ ਦਸ ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਪੁਲਿਸ ਨੇ ਬਹੁਤ ਸਾਰੇ ਵੱਡੇ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਬੱਚਿਆਂ ਨੂੰ ਕਾਬੂ ਕੀਤਾ ਅਤੇ ਪੁਲਿਸ ਦੀ ਸਖਤੀ ਕਾਰਨ ਇਹ ਗਿਰੋਹ ਖਤਮ ਹੋ ਗਿਆ। ਹੁਣ ਸ਼ਹਿਰ ਵਿੱਚ ਭੀਖ ਮੰਗਣ ਵਾਲਿਆਂ ਦਾ ਗਿਰੋਹ ਮੁੜ ਤਿਆਰ ਹੋ ਰਿਹਾ ਹੈ।
ਪਿਛਲੇ ਦਿਨੀਂ ਮਿਲਾਪ ਚੌਕ ਨੇੜੇ ਇਨੋਵਾ ਕਾਰ ਵਿਚੋਂ ਇੱਕ ਬੈਕ ਚੋਰੀ ਕੀਤਾ ਗਿਆ ਸੀ। ਸੀਸੀਟੀਵੀ ਵਿਚ ਦੋ ਬੱਚੇ ਕਾਰ ਦਾ ਸ਼ੀਸ਼ਾ ਤੋੜਦੇ ਹੋਏ ਬੈਗ ਕੱਢਦੇ ਹੋਏ ਕੈਦ ਹੋਏ ਸਨ। ਇਹ ਉਹੀ ਬੱਚੇ ਹਨ ਜੋ ਚੌਕਾਂ ‘ਤੇ ਭੀਖ ਮੰਗਦੇ ਦਿਖਾਈ ਦਿੰਦੇ ਹਨ। ਭੀਖ ਮੰਗਦੇ ਹੋਏ ਉਹ ਰੇਕੀ ਕਰਦੇ ਹਨ ਅੇਤ ਜਿਸ ਗੱਡ ਵਿੱਚ ਸਾਮਾਨ ਪਿਆ ਹੋਵੇ, ਉਸ ਬਾਰੇ ਅਗਲੇ ਚੌਂਕ ‘ਤੇ ਸਾਥੀਆਂ ਨੂੰ ਫੋਨ’ ’ਤੇ ਸੂਚਿਤ ਕਰ ਦਿੰਦੇ ਹਨ। ਇਸ ਤੋਂ ਬਾਅਦ ਉਸ ਗੱਡੀ ਦਾ ਪਿੱਛਾ ਕਰਦੇ ਹਨ ਅਤੇ ਜਿਸ ਜਗ੍ਹਾ ’ਤੇ ਕਾਰ ਖੜ੍ਹੀ ਹੁੰਦੀ ਹੈ, ਉਥੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਜਿਥੋਂ ਸਾਮਾਨ ਚੋਰੀ ਹੁੰਦਾ ਹੈ ਉਥੋਂ ਕੁਝ ਹੀ ਦੂਰੀ ’ਤੇ ਇਸ ਗੈਂਗ ਦਾ ਸਰਗਣਾ ਮੌਜੂਦ ਹੁੰਦਾ ਹੈ ਜੋ ਚੋਰੀ ਕੀਤਾ ਸਾਮਾਨ ਲੈ ਕੇ ਗਾਇਬ ਹੋ ਜਾਂਦਾ ਹੈ ਅਤੇ ਬੱਚੇ ਮੁੜ ਚੌਂਕਾਂ ’ਤੇ ਭੀਖ ਮੰਗਣ ਲੱਗਦੇ ਹਨ। ਭੀਖ ਮੰਗਣ ਵਾਲੇ ਬੱਚਿਆਂ ਨੂੰ ਜੇਬਾਂ ਕੱਟਣ ਦਾ ਕੰਮ ਵੀ ਸਿਖਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਭੀੜ ਵਾਲੀ ਜਗ੍ਹਾ ’ਤੇ ਭੇਜ ਕੇ ਚੋਰੀ ਕਰਵਾਈ ਜਾਂਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਹੋਣ ਕਰਕੇ ਜਲਦੀ ਸ਼ੱਕ ਨਹੀਂ ਕੀਤਾ ਜਾਂਦਾ ਅਤੇ ਫੜੇ ਜਾਣ ‘ਤੇ ਬੱਚੇ ਹੋਣ ਕਰਕੇ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਹੁਣੇ ਜਿਹੇ ਕਾਂਗਰਸੀ ਟਰੈਕਟਰ ਰੈਲੀ ਵਿੱਚ ਜ਼ਿਲ੍ਹਾ ਯੂਥ ਯੂਥ ਕਾਂਗਰਸ ਪ੍ਰਧਾਨ ਦੀ ਜੇਬ ਕੱਟ ਗਈ ਸੀ। ਇਹ ਵੀ ਇਸੇ ਗੈਂਗ ਦਾ ਕੰਮ ਸੀ। ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਮੰਗਣ ਲਈ ਘਰਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਫਿਰ ਅਮੀਰ ਘਰਾਂ ਵਿੱਚ ਲੁੱਟਮਾਰ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਭੀਖ ਮੰਗਣ ਵਾਲਿਆਂ ਦਾ ਇਹ ਗਿਰੋਹ ਇੰਨਾ ਖ਼ਤਰਨਾਕ ਹੈ ਕਿ ਜਿਹੜੇ ਬੱਚੇ ਜੁਰਮ ਦੇ ਰਾਹ ‘ਤੇ ਨਹੀਂ ਚੱਲਦੇ, ਉਨ੍ਹਾਂ ਦੇ ਅੰਗ ਕੱਟ ਕੇ ਉਨ੍ਹਾਂ ਤੋਂ ਭੀਖ ਮੰਗਵਾਈ ਜਾ ਰਹੀ ਹੈ। ਕੁਝ ਅਪਰਾਧੀ ਕਿਸਮ ਦੇ ਦੂਸਰੇ ਰਾਜਾਂ ਤੋਂ ਬੱਚਿਆਂ ਨੂੰ ਅਗਵਾ ਜਾਂ ਫਿਰ ਖਰੀਦ ਕੇ ਉਨ੍ਹਾਂ ਦੇ ਹੱਥ-ਪੈਰ ਕੱਟ ਦਿੰਦੇ ਹਨ ਅਤੇ ਫਿੜ ਭੀਖ ਮੰਗਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਬੱਚਿਆਂ ਤੋਂ ਬਿਨਾਂ ਕਿਸੇ ਅੰਗ ਕੱਟੇ ਪੱਟੀਆਂ ਬੰਨ੍ਹ ਕੇ ਚੌਕਾਂ ’ਤੇ ਭੀਖ ਮੰਗਵਾਈ ਜਾਂਦੀ ਹੈ। ਪ੍ਰਸ਼ਾਸਨ ਤੇ ਪੁਲਿਸ ਨੂੰ ਇਨ੍ਹਾਂ ਮਾਸੂਮ ਬੱਚਿਆਂ ਦੇ ਮਾਮਲੇ ਵਿੱਚ ਵੀ ਜਾਂਚ ਕਰਨ ਦੀ ਸਖਤ ਲੋੜ ਹੈ ਕਿ ਆਖਿਰ ਇਨ੍ਹਾਂ ਬੱਚਿਆਂ ਨੂੰ ਭਿਖਾਰੀਆਂ ਦੇ ਗੈਂਗ ਕਿੱਥੋਂ ਲੈ ਕੇ ਆ ਰਹੇ ਹਨ।
ਕੁਝ ਸਮਾਂ ਪਹਿਲਾਂ ਸ਼ਹਿਰ ਦੇ ਸਾਬਕਾ ਡੀਸੀ ਵਰਿੰਦਰ ਸ਼ਰਮਾ ਨੇ ਭੀਖ ਮੰਗਣ ਵਾਲਿਆਂ ਨੂੰ ਫੜਨ ਲਈ ਇੱਕ ਵਿਸ਼ੇਸ਼ ਫੋਰਸ ਬਣਾਈ ਸੀ। ਇਸ ਫੋਰਸ ਦੇ ਸਟਾਫ ਦਾ ਕੰਮ ਸ਼ਹਿਰ ਵਿਚ ਭੀਖ ਮੰਗ ਰਹੇ ਭਿਖਾਰੀਆਂ ਨੂੰ ਫੜਨਾ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਕੋਸ਼ਿਸ਼ ਕਰਨਾ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਦੁਬਾਰਾ ਭੀਖ ਮੰਗਦੇ ਫੜੇ ਜਾਣ ਵਾਲੇ ਵਿਅਕਤੀ ਨੂੰ ਤਿੰਨ ਸਾਲ ਅਤੇ ਬੱਚੇ ਦੀ ਭੀਖ ਮੰਗਣ ਵਾਲੇ ਵਿਅਕਤੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਹੋਣ ਦੀ ਵਿਵਸਥਾ ਹੈ। ਪਰ ਅੱਜ ਤੱਕ ਅਜਿਹਾ ਕੁਝ ਨਹੀਂ ਹੋਇਆ ਜੋ ਇਸ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਟੀਮ ਦੇ ਕੰਮ ‘ਤੇ ਸਵਾਲ ਖੜ੍ਹੇ ਕਰਦਾ ਹੈ।