ਨਵੇਂ ਸਾਲ ਮੌਕੇ ਹਰਿਆਣਾ ਕੈਬਨਿਟ ਦੀ ਮੀਟਿੰਗ ਹੋਈ ਜਿਸ ਵਿਚ ਲਾਡੋ ਲਕਸ਼ਮੀ ਯੋਜਨਾ ਨੂੰ ਲੈ ਕੇ ਨਵਾਂ ਫੈਸਲਾ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਸੀਐੱਮ ਨਾਇਬ ਸੈਣੀ ਨੇ ਦੱਸਿਆ ਕਿ ਯੋਜਨਾ ਦਾ ਲਾਭ ਹੁਣ ਉਨ੍ਹਾਂ ਮਹਿਲਾਵਾਂ ਨੂੰ ਮਿਲੇਗਾ ਜਿਨ੍ਹਾਂ ਦੇ ਬੱਚਿਆਂ ਨੇ 10ਵੀਂ ਤੇ 12ਵੀਂ ਕਲਾਸ ਵਿਚ 80 ਫੀਸਦੀ ਤੋਂ ਵਧ ਅੰਕ ਹਾਸਲ ਕੀਤੇ ਹਨ। ਅਜਿਹੀਆਂ ਮਹਿਲਾਵਾਂ ਨੂੰ 2100 ਰੁਪਏ ਦਿੱਤੇ ਜਾਣਗੇ।
ਸੀਐੱਮ ਸੈਣੀ ਨੇ ਦੱਸਿਆ ਕਿ ਹਰਿਆਣਾ ਵਿਚ ਧੀਆਂ ਲਈ ਸ਼ੁਰੂ ਕੀਤੀ ਗਈ ਲਾਡੋ ਲਕਸ਼ਮੀ ਯੋਜਨਾ ਦਾ ਵਿਸਤਾਰ ਕੀਤਾ ਗਿਆ ਹੈ। ਇਸ ਯੋਜਨਾ ਵਿਚ ਕੁਝ ਨਵੀਆਂ ਸ਼੍ਰੇਣੀਆਂ ਨੂੰ ਜੋੜਨ ਦੀ ਮਨਜ਼ੂਰੀ ਦਿੱਤੀ ਹੈ। ਕੁਪੋਸ਼ਿਤ ਬੱਚਿਆਂ ਦੀਆਂ ਮਾਵਾਂ ਜਿਨ੍ਹਾਂ ਨੂੰ ਪਹਿਲਾਂ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਸੀ, ਉਨ੍ਹਾਂ ਨੂੰ ਵੀ ਹੁਣ ਪੈਸੇ ਮਿਲਣਗੇ। ਮਹਿਲਾਵਾਂ ਨੂੰ ਆਰਥਿਕ ਤੌਰ ਤੋਂ ਮਜ਼ਜੂਤ ਬਣਾਉਣ ਦੀ ਪਹਿਲ ਕੀਤੀ ਗਈ ਹੈ। 1100 ਰੁਪਏ ਸਿੱਧੇ ਮਹਿਲਾਵਾਂ ਨੂੰ ਮਿਲਣਗੇ ਜਦੋਂ ਕਿ 1000 ਰੁਪਏ ਦੀ ਰਕਮ ਸਰਕਾਰ ਡਿਪਾਜਿਟ ਕਰੇਗੀ ਜੋ ਕਿ ਵਿਆਜ ਸਣੇ ਮਿਲੇਗਾ। ਲਾਭਪਾਤਰੀ ਦੀ ਅਚਾਨਕ ਮੌਤ ‘ਤੇ ਡਿਪਾਜ਼ਿਟ ਰਕਮ ਨੋਮਨੀ ਨੂੰ ਤੁਰੰਤ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨੌਕਰ ਹੀ ਨਿਕਲਿਆ ਸਾਬਕਾ AAG ਦੀ ਪਤਨੀ ਦਾ ਕਾ.ਤ/ਲ, ਸਾਥੀਆਂ ਨਾਲ ਰਲ ਕੇ ਰਚੀ ਸੀ ਸਾਜ਼ਿਸ਼
CM ਨਾਇਬ ਸੈਣੀ ਨੇ ਦੱਸਿਆ ਕਿ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ 10 ਲੱਖ 255 ਔਰਤਾਂ ਨੇ ਅਪਲਾਈ ਕੀਤਾ। ਸੂਬੇ ਵਿਚ 8 ਲੱਖ ਨੂੰ ਸਹਾਇਤਾ ਰਕਮ ਮਿਲ ਰਹੀ ਹੈ। ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ। 250 ਕਰੋੜ ਦੀ ਸਹਾਇਤਾ ਦੋ ਕਿਸ਼ਤਾਂ ਵਿਚ ਹੁਣ ਤੱਕ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























