ਜੇਕਰ ਤੁਸੀਂ ਵੀ ਮੈਗੀ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਤੋਂ ਤੁਹਾਨੂੰ ਹੋਰ ਜੇਬ ਢਿੱਲੀ ਕਰਨੀ ਪਵੇਗੀ । ਦਰਅਸਲ, ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਅਤੇ ਨੇਸਲੇ ਇੰਡੀਆ ਨੇ ਅੱਜ 14 ਮਾਰਚ ਤੋਂ ਮੈਗੀ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। HUL ਅਤੇ Nestle ਨੇ ਚਾਹ, ਕੌਫੀ, ਦੁੱਧ ਅਤੇ ਨੂਡਲਸ ਵਰਗੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਨੈਸਲੇ ਇੰਡੀਆ ਨੇ ਮੈਗੀ ਦੀ ਕੀਮਤ ਵਿੱਚ ਰੁਪਏ ਦਾ ਵਾਧਾ ਕੀਤਾ ਹੈ। ਨੇਸਲੇ ਇੰਡੀਆ ਮੁਤਾਬਕ ਮੰਗਲਵਾਰ ਤੋਂ ਮੈਗੀ ਦੀਆਂ ਕੀਮਤਾਂ 9 ਫੀਸਦੀ ਤੋਂ 16 ਫੀਸਦੀ ਤੱਕ ਵੱਧ ਜਾਣਗੀਆਂ। ਯਾਨੀ 70 ਗ੍ਰਾਮ ਮੈਗੀ ਦੇ ਪੈਕੇਟ ਦੀ ਕੀਮਤ ਹੁਣ 12 ਰੁਪਏ ਤੋਂ ਵੱਧ ਕੇ 14 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ 140 ਗ੍ਰਾਮ ਮੈਗੀ ਦੇ ਪੈਕੇਟ ਦੀ ਕੀਮਤ ਵਿੱਚ 3 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇੰਨਾ ਹੀ ਨਹੀਂ, 560 ਗ੍ਰਾਮ ਦੇ ਪੈਕ ਲਈ 96 ਰੁਪਏ ਦੀ ਬਜਾਏ ਹੁਣ 105 ਰੁਪਏ ਦੇਣੇ ਹੋਣਗੇ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ ਦੀ ਖ਼ਬਰ
ਹਿੰਦੁਸਤਾਨ ਯੂਨੀਲੀਵਰ (HUL) ਅਤੇ Nestle ਨੇ 14 ਮਾਰਚ ਤੋਂ ਚਾਹ, ਕੌਫੀ, ਦੁੱਧ ਅਤੇ ਨੂਡਲਜ਼ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। HUL ਨੇ Bru Coffee ਦੀਆਂ ਕੀਮਤਾਂ ਵਿੱਚ 3-7% ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਬਰੂ ਗੋਲਡ ਕੌਫੀ ਜਾਰ ਦੀਆਂ ਕੀਮਤਾਂ ਵਿੱਚ ਵੀ 3-4 ਫੀਸਦੀ ਦਾ ਵਾਧਾ ਕੀਤਾ ਹੈ। ਇੰਸਟੈਂਟ ਕੌਫੀ ਪਾਊਚ ਦੀਆਂ ਕੀਮਤਾਂ 3% ਤੋਂ ਵਧ ਕੇ 6.66% ਹੋ ਗਈਆਂ ਹਨ।
ਇਸ ਤੋਂ ਇਲਾਵਾ Nestle ਨੇ ਇੱਕ ਲੀਟਰ A+ ਦੁੱਧ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ। ਪਹਿਲਾਂ ਇਸ ਲਈ 75 ਰੁਪਏ ਦੇਣੇ ਪੈਂਦੇ ਸਨ, ਜਦਕਿ ਹੁਣ 78 ਰੁਪਏ ਦੇਣੇ ਪੈ ਰਹੇ ਹਨ। Nescafe ਕਲਾਸਿਕ ਕੌਫੀ ਪਾਊਡਰ ਦੀਆਂ ਕੀਮਤਾਂ ਵਿੱਚ 3-7% ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਨੇਸਕੈਫੇ ਦਾ 25 ਗ੍ਰਾਮ ਦਾ ਪੈਕ ਹੁਣ 2.5 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਦੇ ਲਈ 78 ਰੁਪਏ ਦੀ ਬਜਾਏ ਹੁਣ 80 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ 145 ਰੁਪਏ ਦੀ ਬਜਾਏ 50 ਗ੍ਰਾਮ Nescafe Classic ਲਈ 150 ਰੁਪਏ ਦੇਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: