Big revelation in LKG girl rape case : ਲੁਧਿਆਣਾ ਜ਼ਿਲ੍ਹੇ ਵਿੱਚ ਇੱਕ 6 ਸਾਲਾ ਐਲਕੇਜੀ ਵਿੱਚ ਪੜ੍ਹਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਦੇ 13 ਸਾਲਾ ਭਰਾ ਨੇ ਹੀ ਉਸ ਨਾਲ ਬਲਾਤਕਾਰ ਕੀਤਾ ਸੀ। ਪੁਲਿਸ ਨੇ ਫੇਸਬੁੱਕ ‘ਤੇ ਇਸ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਪੀੜਤ ਬੱਚੀ ਨੂੰ ਚਾਈਲਡ ਵੈੱਲਫੇਅਰ ਕਮੇਟੀ ਤੇ ਸੋਸ਼ਲ ਐਂਡ ਚਾਈਲਡ ਵੈੱਲਫੇਅਰ ਡਿਪਾਰਟਮੈਂਟ ਵੱਲੋਂ ਕਾਉਂਸਲਿੰਗ ਦਿੱਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਇਸ ਸਾਲ ਐਲ ਕੇ ਜੀ ਵਿਚ ਦਾਖਲਾ ਮਿਲਿਆ ਹੈ। ਉਸਨੇ ਚਾਰ ਦਿਨ ਪਹਿਲਾਂ ਸਕੂਲ ਜਾਣਾ ਸ਼ੁਰੂ ਕੀਤਾ ਸੀ। ਬੁੱਧਵਾਰ ਸਵੇਰੇ 9 ਵਜੇ ਮੈਂ ਲੜਕੀ ਨੂੰ ਸਕੂਲ ਛੱਡਿਆ। ਦੁਪਹਿਰ 2:10 ਵਜੇ ਸਕੂਲ ਤੋਂ ਲੈ ਕੇ ਆਈ। ਰਸਤੇ ਵਿਚ ਉਹ ਸਹੀ ਤਰ੍ਹਾਂ ਚੱਲ ਨਹੀਂ ਪਾ ਰਹੀ ਸੀ। ਘਰ ਪਹੁੰਚ ਕੇ ਉਸਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਲੜਕੀ ਨੇ ਟਾਇਲਟ ਜਾਣ ਲਈ ਕਿਹਾ। ਜਦੋਂ ਉਹ ਵਾਸ਼ਰੂਮ ਵਿੱਚ ਗਈ ਤਾਂ ਲੜਕੀ ਦੇ ਕੱਪੜੇ ਖੂਨ ਨਾਲ ਭਰੇ ਹੋਏ ਸਨ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ।
ਇਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਲੁਧਿਆਣਾ ਤੇ ਜਲੰਧਰ ਬਾਈਪਾਸ ਨੇੜੇ ਜਾਮ ਲੱਗਾ ਦਿੱਤਾ ਗਿਆ। ਰਾਤ 11.00 ਵਜੇ ਤੱਕ ਕਰਬੀ 150 ਵਿਅਕਤੀਆਂ ਨੇ ਸਕੂਲ ਨੂੰ ਘੇਰ ਲਿਆ ਸੀ। ਦੇਰ ਰਾਤ ਏਸੀਪੀ ਸੁਰਿੰਦਰ ਮੋਹਨ, ਏਸੀਪੀ ਵਰਿਆਮ ਸਿੰਘ, ਏਸੀਪੀ ਗੁਰਵਿੰਦਰ ਸਿੰਘ ਨੇ ਸ਼ਾਂਤ ਹੋ ਕੇ ਲੋਕਾਂ ਨੂੰ ਵਾਪਸ ਭੇਜਿਆ। ਰਾਤ 12.15 ਵਜੇ ਤੱਕ ਪਰਿਵਾਰ ਨੇ ਸਲੇਮ ਟਾਬਰੀ ਥਾਣੇ ਦਾ ਘਿਰਾਓ ਕੀਤਾ। ਪੁਲਿਸ ਨੇ ਪੀੜਤਾ ਦੇ ਭਰਾ ਅਤੇ ਮਾਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਸੀ, ਜਿਥੇ ਪੁੱਛਗਿੱਛ ਤੋਂ ਬਾਅਦ ਉਸ ਦੇ ਭਰਾ ਵੱਲੋਂ ਹੀ ਇਹ ਗੁਨਾਹ ਕਰਨ ਦਾ ਖੁਲਾਸਾ ਹੋਇਆ।